ਪੰਨਾ:ਪੁਰਾਤਮ ਜਨਾਮਸਾਥੀ ਗੁਰੂ ਨਾਨਕ ਦੇਵ ਜੀ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੪ ) ਬਾਹਰਿ ਰਵਿ ਰਹਿਆ ॥੩੨॥ੜਾੜੋ ਰਾੜਿ ਕਰਹਿ ਕਿਆ ਪਾਣੀ ਤਿਮ ਧਿਆਵਹੁ ਜਿ ਅਮਰਹੋਆਤਿਸਹਿ ਧਿਆਵਹੁ ਸਚਿਸਮਾਵਹ ਓਸੁ ਵਿਟਹੁ ਕੁਰਬਾਣੁ ਕੀਆ॥੩੩॥ ਹਾਹੈ ਹੋਰੁ ਨ ਕੋਈ ਦਾਤਾ ਜੀਅ *ਉਪਾਇ ਜਿਨਿ ਰਿਜਕੁ ਦੀਆ || ਹਰਿ ਨਾਮੁ ਧਿਆਵਹੁ ਹਰਿ ਨਾਮਿ ਸਮਾਵਹੁ ਅਨਦਿਨੁ ਲਾਹਾ ਹਰਿ ਨਾਮੁ ਲੀਆ॥੩੪॥ ਆਇੜੈ ਆਪਿ ਕਰੇ ਜਿਨਿ ਛੋਡੀ ਜੋ ਕਿਛੁ ਕਰਣਾ ਸੁ ਕਰਿ ਰਹਿਆ ॥ ਕਰੇ ਕਰਾਏ ਸਭ ਕਿਛੁ ਜਾਣੈ ਨਾਨਕੁ ਸਾਇਰ ਇਵ ਕਹਿਆ ||੩੫ ॥੧॥ ਤਬ ਗੁਰਨਾਨਕ ਜੀ ਇਕ ਦਿਨ ਪੜਿਆ ਅਗਲੇ ਦਿਨ ਚੁਪ ਕਰ ਰਹਿਆ | ਜਾਂ ਚੁਪ ਕਰ ਰਹਿਆ ਤਾਂ ਪਾਂਧੇ ਪੁਛਿਆ 'ਨਾਨਕ ! ਤੁ ਪੜਦਾ ਕਿਉਂ ਨਹੀਂ ? ਤਬ ਗੁਰੂ ਨਾਨਕ ਕਹਿਆ “ਪਾਂਧਾ!ਤੁ ਕੁਛ ਪੜਿਆ ਹੈਂ ਜੋ ਮੇਰੇ ਤਾਈਂ ਪੜਾਉਂਦਾ ਹੈ ? ਤਬ ਖਾਂਧੇ ਕਹਿਆ ਮੈਂ ਸਭ ਕਿਛ ਪੜਿਆ ਹਾਂ ਜੋ ਕਿਛ ਹੈ, ਬੇਦ ਸਾਸਤ ਪੜਿਆ ਹਾਂ। ਜਮਾਂ, ਖਰਚ, ਰੋਜ ਨਾਵਾਂ, ਖਾਤਾ, ਲੇਖਾ, ਮੈਂ ਸਭ ਕਿਛ ਪੜਿਆ ਹਾਂ। ਤਬ ਬਾਬੇ ਕਹਿਆ 'ਪੱਧਾ ! ਇਨੀਂ ਪੜੇ ਗਲ ਫਾਹੇ ਓਦੇ ਹੈਨ, ਇਹ ਜੋ ਪੜਨਾ ਹੈ ਸਭ ਬਾਦ ਹੈ । ਤਬ ਗੁਰੂ ਨਾਨਕ ਇਕ ਸਬਦ ਉਠਾਇਆ, ਸੀ ਰਾਗ ਵਿਚ ਮਹਲੁ ੧ ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦ ਕਰਿ ਸਾਰੁ ॥ ਭਾਉ ਨ ਲ 1 ਕਰਿ ਚਿਤੁ ਲਿਖਾਰੀ ਗੁਰ ਪੁਛਿ ਲਿਖੁ ਬੀਚਾਰੁ ॥ ਲਿਖੁ ਨਾਮੁ ਸਾਲਾਹ . ਲਿਖੁ ਲਿਖੁ ਅੰਤੁ ਨ ਪਾਰਾਵਾਰੁ ॥੧॥ ਬਾਬਾ ਇਹੁ ਲੇਖਾ ਲਿਖਿ ਜਾਣੁ ॥ ਜਿਥੈ ਲੇਖਾ ਮੰਗੀਐ ਤਿਥੇ ਹੋਇ ਸਚਾ ਨੀਸਾਣੁ ॥੧॥ ਰਹਾਉ ॥* : ਤਿਬ ਗੁਰੂ ਬਾਬੇ ਕਹਿਆ ਹੋ ਪੰਡਤਿ ! ਹੋਰਿ ਜਿਤਨ। ਪੜਿਣਾ ਸੁਣਿਨਾ ਸਭੁ ਬਾਦਿ ਹੈ । ਬਿਨਾ ਮੇਰਿ ਕੇ ਨਾਮਿ ਸਭੁ ਬਾਦਿ ਹੈ । ਤਬ ਪਾਂਧੇ ਕਹਿਆ ਨਾਨਕ ਹੋਰੁ ਪੜਿਣ ਮੇਰੇ ਤਾਈ ਬਤਾਈ ਵਿਖਾ ਜਿਤ ਪੜਿਐ ਛਟੀਦਾ ਹੈ । ਤਬਿ ਨਾਨਕ ਕਹਿਆ 'ਸੁਣੁ ਹੋ ਸੁਆਮੀ ! ਇਹ ਜੁ ਸੰਸਾਰਿ ਕਾ ਪੜਿਆ ਹੈ ਐਸਾ ਹੈ ।

  • ਵਲੈਤ ਵਾਲੇ ਨੁਸਖੇ ਵਿਚ ਇਥੋਂ ਅਗੇ ਦੋ ਪੱਤਰੇ ਹਨ ਨਹੀਂ,ਜੋ ਇਬਾਰਤ ਅਗੇ ਉਪਾਇ...ਤੋਂ...ਨੀਸਾਣੁ ॥੧॥ ਰਹਾਉ ॥ ਤੱਕ ਇਥੇ ਦਿੱਤੀ ਹੈ ਉਹ ਉਸ ਨਸਖੇ ਤੋਂ ਤੇ ਹਨ ਜੋ ਹਾਫਜ਼ਾ ਬਾਦ ਵਾਲੀ ਦਾ ਉਤਾਰਾ ਹੈ।

ਸਬਦ ਦੀਆਂ ਪਹਿਲੀਆਂ ਦੋ ਤੁਕਾਂ ਦਾ ਟੀਕਾ ਦੋ ਗਮ ਪੱਤਿਆਂ ਵਿਚ ਗਿਆ ਹੈ, ਤੇ ਹਾਫ਼ਜ਼ਾਬਾਦ ਵਾਲੇ ਨੁਸਖੇ ਵਿਚ-ਤਬ ਗੁਰੁ...ਤੋਂ...ਪਾਯਾ ਨਹੀਂ ਜਾਤਾਂ -ਤੱਕ ਦਾ ਸਾਰੇ ਦਾ ਸਾਰਾ ਪਾਠ ਨਹੀਂ ਹੈ । ਏਹ ਸਤਰਾਂ ਖਾਲਸਾ ਕਾਲਿਜ ਅੰਮ੍ਰਿਤਸਰ ਵਾਲੇ ਨੁਸਖੇ ਤੋਂ ਦਿੱਤੀਆਂ ਹਨ;ਇਨਾਂ ਤੋਂ ਅੱਗੇ ਵਲੈਤ ਵਾਲੀ ਪੋਥੀ ਦਾ ਪਾਠ ਚੱਲ ਪੈਂਦਾ ਹੈ।