ਪੰਨਾ:ਪੁਰਾਤਮ ਜਨਾਮਸਾਥੀ ਗੁਰੂ ਨਾਨਕ ਦੇਵ ਜੀ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੫ ) ਕਰਦਾ, ਤਬਿ ਓਨਿ ਕਿਤਾਬਤ ਲਿਖੀ, ਜੋ ਨਾਨਕ ਤੂੰ ਅਸਾਂ ਜੋਗੁ ਮਿਲੁ । ਬਿ ਇਹ ਕਿਤਾਬਤ ਗੁਰੂ ਨਾਨਕ ਪੜੀ ਤਾਂ ਆਖਿਓ ਸੁ, 'ਹੋਵੈ ਤਾ ਜੈਰਾਮ ਜੋਗ ਮਿਨ੍ਹਾਂ ਤਬਿ ਘਰਿ ਦਿਆਂ ਆਦਮੀਆਂ ਆਖਿਆ, “ਜੋ ਇਹੁ ਜਾਵੈ ਤਾ ਭਲਾ ਹੋਵੇ, ਮਤੁ ਇਸਦਾ ਮਨੁ ਉਹੁ ਟਿਕੈ । ਤਬਿ ਗੁਰੂ ਨਾਨਕ ਸੁਲਤਾਨ ਪੁਰ ਕਉ ਲਗ ਪਹੁੰਚਣ । ਤਬਿ ਬਾਬਾ ਜੀ ਉਠਿ ਚਲਿਆ,ਤਬਿ ਬਾਬੇ ਦੀ ਇਸਤੀ ਲਗੀ ਬੈਰਾਗੁ ਕਰਣੈ। ਆਖਿਓਸੁ, “ਜੀ ਤੂੰ ਅਸਾ ਜੋਗੁ ਅਗੈ ਨਾਹਿ ਸੀ ਮੁਹਿ ਲਾਇਦਾ, ਪਰਦੇਸ ਗਇਆ ਕਿਉਂ ਕਰਿ ਆਵਹਿੰਗਾ । ਤਬਿ ਬਾਬੇ ਆਖਿਆ, 'ਭੋਲੀਏ ! ਅਸੀਂ ਇਥੇ ਕਿਆ ਕਰਦੇ ਆਹੇ ? ਅਰ ਓਥੇ ਕਿਆ ਕਰਹਗੇ ? ਅਸੀ ਤੁਸਾਡੇ ਕਿਤੇ ਕੰਮਿ ਨਾਹੀਂ । ਤਬਿ ਓਨਿ ਫਿਰਿ ਬੇਨਤੀ ਕੀਤੀਆਸ, 'ਜੋ ਜੀ ਤੁਸੀ ਘਰਿ ਬੈਠੇ ਹੋਦੇ ਆਹੇ, ਤਾਂ ਮੇਰੇ ਭਾਣੇ ਸਾਰੇ ਜਹਾਨ ਦੀ ਪਤਿਸ਼ਾਹੀ ਹੋ ਆਹੀ, ਜੀ ਏਹ ਸੰਸਾਰੁ ਮੇਰੇ ਕਿਤੇ ਕਾਂਮਿ ਨਾਹੀਂ” ਤਬਿ ਗੁਰੁ ਮਿਹਰਵਾਨੁ ਹੋਆ | ਆਖਿਓਸੁ, “ਤੁ ਚਿੰਤਾ ਕਿਛੁ ਨਾ ਕਰ ।ਦਿਨ ਦਿਨ ਤੇਰੀ ਪਤਿਸਾਹੀ ਹੋਵੇਗੀ।ਤਬਿ ਓਨਿ ਕਹਿਆ, ਜੀ ਮੈਂ ਪਿਛੇ ਰਹਦੀ ਨਾਹੀ,ਮੈਨੂੰ ਨਾਲੇ ਲੇ ਚਲੁ । ਤਬਿ ਬਾਬੇ ਆਖਿਆ,“ਪਰਮੇਸਰ ਕੀਏ ! ਹੁਣ ਤਾਂਐ ਜਾਂਦਾ ਹਾਂ, ਜੇ ਮੇਰੇ ਰੁਜ਼ਗਾਰ ਦੀ ਕਾਈ ਬਣਸੀ ਤਾ ਮੈ ਸਦਾਇ ਲੈਸਾਂ। ਤੂੰ ਆਗਿਆ ਮੰਨਿ ਲੇ । ਤਬਿ ਓਹੁ ਚੁਪ ਕਰਿ ਰਹੀ । ਤਬਿ ਗੁਰੂ ਨਾਨਕ ਭਾਈਆ ਬੰਧਾਂ , ਪਾਸ਼ ਬਿਦਾ ਕੀਤਾ ਸੁਲਤਾਨਪੁਰ ਕਉ ਚਲਿਆ । ਖੋਲਹੂ ਵਾਹਿਗੁਰੂ । ੯. ਮੋਦੀਖਾਨਾ ਸੰਭਾਲਿਆ. ਨ ਜਾ ਭਾਣਾ ਤਾਂ ਸੁਲਤਾਨਪੁਰ ਕਉ ਗਇਆ । ਤਬ ਜੈਰਾਮ ਨੂੰ ਮਿਲਿਆ, ਜੈਰਾਮ ਬਹੁਤ ਖੁਸ਼ੀ ਹੋਆ | ਆਖਿਓਸੁ, “ਭਾਈ ਵੇ ! ਨਾਨਕ ਚੰਗਾ ਭਲਾ ਹੈ।ਬਿ ਜੈਰਾਮ ਦਰਬਾਰਿ ਗਇਆ, ਜਾਇ ਕਰ ਦਉਲਤਖਾਨ ਜੋਗ ਅਰਜ਼ ਕੀਤੋਸ਼, ਆਖਿਓਸੁ, ਨਬਾਬੁ ਸਲਾਮਤ ! ਮੇਰਾ ਇਕੁ ਸਾਲਾਂ ਪਿਛੋਂ ਆਇਆ ਹੈ, ਨਬਾਬ ਜੋਗੁ ਮਿਲਿਆ ਵਾਂਹਦਾ ਹੈ। ਤਬਿ ਦਉਲਤਖਾਨ ਕਹਿਆ, “ਜਾਇ ਘ ਨ ਆਣਾ। ਤਬਿ ਜੈਰਾਮ ਆਇ ਕਰਿ ਗੁਰੁ ਨਾਨਕ ਜੋ ਘਿਨਿ ਲੇ ਗਇਆ।ਕਿਛ ਪੇਸ ਕਸੀ ਆਗੈ ਰਖ ਕਰਿ ਮਿਲਿਆ। ਖਾਨ ਬਹੁਤ ਖੁਸ਼ੀ ਹੋਇਆ,ਖਾਨ ਕਹਿਆ,ਇਸਕਾ ਨਾਉ ਕਿਆ ਹੈ ?” ਤਬਿ ਜੈਰਾਮ ਅਰਜ ਕੀਤੀ, ਜੀ ਇਸਕਾ ਨਾਉ ਨਾਨਕ ਹੈ। ਤਬਿ ਖਾਨ ਕਹਿਆ, ਏਹ ਭਲਾ ਦਿਆਨਤਦਾਰੁ ਨਦਰਿ ਆਵਦਾ ਹੈ, ਮੇਰਾ ਕੰਮ ਇਸਕੇ ਹਵਾਲੇ ਕਰਹੁ’ । ਤਬਿ ਗੁਰੂ ਨਾਨਕ ਖੁਸੀ ਹੋਇ ਕਰ ਮੁਸਕਾਇਆ,

  • ਏ ਹੁਣ ਤਾਂ ਹਾਬਾ: ਨਸਖੇ ਦੇ ਅੱਖਰ ਹਨ । ਕੀ -ਦੀ ਥਾਂ ਪਾਠਾਂ-ਹੋਇਆ-ਬੀ ਹੈ । #ਭਾਣਾ ਤਾਂ ਏ ਅਖਰ ਹਾ:ਬਾ: ਨੁਸਖੇ ਦੇ ਹਨ। Aਏਥੇ ਹਾ:ਬਾ: ਨੁਸਖੇ ਵਿਚ ਪਾਠ ਹੈ-ਬਹੁਤ ਖੁਬ ਪੜਿਆ ਹੈ।