ਪੰਨਾ:ਪੁਰਾਤਮ ਜਨਾਮਸਾਥੀ ਗੁਰੂ ਨਾਨਕ ਦੇਵ ਜੀ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੯) ਆਹਾ, ਦਰੀਆਉ ਵਿਚੋ ਚੋਟਿ ਖਾਧੀ । ਤਬਿ ਖਾਨ ਕਹਿਆ, ਯਾਰੋ ਵਡਾ ਹੈਫ ਹੋਆ। ਖਾਨੁ ਦਲਗੀਰ ਹੋਇ ਕਰਿ ਉਠਿ ਗਇਆ । ਤਬਿ ਗੁਰੁ ਨਾਨਕ ਕੇ ਤੇੜਿ ਇਕਾ ਲੰਗੋਟੀ ਰਹੀ; ਹੋਰੁ ਰਖਿਓਸੁ ਕਿਛੁ ਨਾਹੀ । ਫ਼ਕੀਰਾਂ ਨਾਲਿ ਜਾਇ ਬੈਠਾ। ਨਾਲੇ ਮਰਦਾਨਾ ਡੂਮ ਜਾਇ ਬੈਠਾ । ੧੧. ਕਾਜੀ ਚਰਚਾ, ਨਿਮਾਜ, ਮੋਦੀ ਦੀ ਕਾਰ ਤਿਆਗੀ.. ਤਬਿ ਗੁਰੂ ਨਾਨਕ ਚੁਪ ਕਰਿ ਰਹਿਆ। ਤਬਿ ਇਕ ਦਿਨ ਗੁਜਰ ਗਇਆ । ਤਬਿ ਅਗਲੇ ਦਿਨਿ ਕਿ ਖਲ ਹੋਇਆ, ਜੋ “ਨਾ ਕੋਈ ਹਿੰਦੁ ਹੈ, ਨਾ ਕੋ ਮੁਸਲਮਾਨੁ ਹੈ । ਜਬ ਬੋਲੈ, ਤਾਂ ਇਹੋ ਅਵਾਜ ਕਰੈ। ਤਬਿ ਲੋਕਾ ਜਾਇ ਕਰਿ ਖਾਨ ਜੋਗੁ ਕਹਿਆ, ਜੋ ਬਾਬਾ ਨਾਨਕੁ ਆਖਦਾ ਹੈ, ਜੋ ਨਾ ਕੋ ਹਿੰਦੂ ਹੈ, ਨਾ ਕੋ ਮੁਸਲਮਾਨ ਹੈ । ਤਬਿ ਖਾਨ ਕਹਿਆ, ਇਸਕੇ ਖਿਆਲ ਨਾਹੀ ਪਉਣਾ, ਇਹੁ ਫਕੀਰੁ ਹੈ । ਤਬਿ ਇਕ ਨੇੜੇ ਕਾਜੀ ਬੈਠਾ ਥਾ, ਉਨਿ ਕਾਜੀ ਕਹਿਆ, ਖਾਨ ਜੀ ! ਅਜਬੁ ਹੈ, ਕਿਉਂ ਜੋ ਆਖਦਾ ਹੈ ?-ਨਾ ਕੋ ਹਿੰਦੁ ਹੈ, ਨਾ ਕੋ ਮੁਸਲਮਾਨ ਹੈ-। ਤਬਿ ਖਾਨਿ ਕਹਿਆ ਆਦਮੀ ਤਾਈ, ਜੋ ਬੁਲਾਇ ਆਣਿ। ਤਬ ਆਦਮੀ ਆਇਕੇ ਕਹਿਣ ਲਗੇ, 'ਨਾਨਕ ! ਤੇਰੇ ਤਾਈ ਖਾਨ ਬੁਲਾਇੰਦਾ ਹੈ । ਤਬਿ ਗੁਰੂ ਨਾਨਕ ਕਹਿਆ, ਮੈਂ ਤੇਰੇ ਖਾਨ ਦੀ ਕਿਆ ਪਰਵਾਹ ਪੜੀ ਹੈ ? ਤਬਿ ਲੋਕਾਂ ਕਹਿਆ, ਇਹੁ ਕਮਲਾ ਦਿਵਾਨਾ ਹੋਆ ਹੈ। ਤਬਿ ਗੁਰੂ ਨਾਨਕ ਕਹਿਆ, “ਮਰਦਾਨਿਆ! ਰਬਾਬ ਵਜਾਇ । ਤਾਂ ਮਰਦਾਨੇ ਰਬਾਬ ਵਜਾਇਆ; ਰਾਗੁ ਮਾਣੁ ਕੀਤਾ, ਬਾਬੈ ਸਬਦ ਉਠਾਇਆ: ਮਾਰੂ ਮਹਲਾ ੧॥ ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ ॥ ਕੋਈ ਆਖੈ ਆਦਮੀ ਨਾਨਕੁ ਵੇਚਾਰਾ ॥ ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ ॥ ਹਉ ਹਰਿ ਬਿਨੁ ਅਵਰੁ ਨ ਜਾਨਾ ॥੧॥ ਰਹਾਉ ॥ ਤਉ ਦੇਵਾਨਾ ਜਾਣੀਐ ਜਾ ਕੇ ਦੇਵਾਨਾ ਹੋਇ ॥ ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ ਕੋਇ ॥੨॥ ਤਉ ਦੇਵਾਨਾ ਜਾਣੀਐ ਜਾ ਕਾ ਕਾਰ ਕਮਾਇ ॥ ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ ॥੩॥ ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁਮੰਦਾ ਜਾਣੇਆਪ ਕਉ ਅਵਰੁ ਭਲਾ ਸੰਸਾਰੁ॥੪॥੭॥ ਤਬਿ ਫਿਰਿ ਬਾਬਾ ਚੁੱਪ ਕਰ ਰਹਿਆ ਜਾ ਕੁਛ ਬੋਲੇ ਤਾਂ ਏਹੀ ਵਚਨ

  • ਬਕਦੇ ਪੁਰਾਤਨ ਪੰਜਾਬੀ ਵਿਚ ਕੇਵਲ ਬੋਲਣਾ ਅਰਥ ਹੁੰਦੇ ਸਨ।

ਜਬ..ਤੋਂ ...ਕਰੇ ਤਕ ਦਾ ਪਾਠ ਹਾਫਜ਼ਾਬਾਦੀ ਉਤਾਰੇ ਵਿਚੋਂ ਹੈ। #ਤਬ ਆਦਮੀ ਆਇਕੇ ਕਹਿਣ ਲਗੇ ਪਾਠ ਹਾਬਾ: ਨੁਸਖੇ ਦਾ ਹੈ।