ਪੰਨਾ:ਪੁਰਾਤਮ ਜਨਾਮਸਾਥੀ ਗੁਰੂ ਨਾਨਕ ਦੇਵ ਜੀ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੨ ) ਪੜੀ ਨ ਖਾਇ ॥ ਨਾਨਕ ਸੋ ਮੁਸਲਮਾਨੁ ਭਿਸਤ ਕਉ ਜਾਇ*॥ ਜਾਂ ਬਾਬੇ ਏਹੁ ਸਲੋਕੁ ਬੋਲਿਆ, ਤਾਂ ਸਯੀਅਦ, ਸੇਖਜਾਦੇ,ਕਾਜੀ,ਮੁਫਤੀ ਖਾਨ, ਖਨੀਨ, ਮੇਹਰ, ਮੁਕਦਮ ਹੈਰਾਨ ਹੋਇ ਰਹੈ । ਖਾਨੁ ਬੋਲਿਆ, 'ਕਾਜੀ ਨਾਨਕੁ ਹਕੁ ਨੂੰ ਪਹੁਤਾ ਹੈ, ਅਵਰੁ ਪੁਛਣ ਕੀ ਤਕਸੀਰ ਰਹੀ। ਜਿਤੁ ਵਲਿ ਬਾਬਾ ਨਦਰਿ ਕਰੇ, ਤਿਤੁ ਵਲਿ ਸਭ ਕੋਈ ਸਲਾਮੁ ਕਰੇ । ਤਬਿ ਬਾਬਾ ਬੋਲਿਆ ਸਬਦੁ :- 6 ਕਿ ਸਿਰੀਰਾਗੁ ਮਹਲਾ ੧ ਘਰੁ ੩ ॥ ਘਨ ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ॥ ਹੋਇ ਕਿਰਸਾਣੁ ਈਮਾਨੁ ਜੰਮਾਇਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ ॥੧॥ ਮਤੁ ਜਾਣਸਹਿ ਗਲੀ ਪਾਇਆ ॥ ਮਾਲ ਕੈ ਮਾਣੈ ਰੂਪ ਕੀ ਸੋਭਾ ਇਤ ਬਿਧੀ ਜਨਮੁ ਗਵਾਇਆ ॥੧॥ ਰਹਾਉ ॥ ਐਬ ਤਨਿ ਚਿਕੜੋ ਇਹੁ ਮਨ ਮੀਡਕੋ ਕਮਲ ਕੀ ਸਾਰ ਨਹੀ ਮੁਲਿ ਪਾਈ ॥ ਭਉਰੁ ਉਸਤਾਦੁ ਨਿਤ ਭਾਖਿਆ ਬੋਲੇ ਕਿਉ ਬੁਝੈ ਜਾਹ ਬੁਝਾਈ ॥ ੨ ॥ ਆਖਣੁ ਸੁਨਣਾ ਪਉਣ ਕੀ ਬਾਣੀ ਇਹ ਮਨ ਰਤਾ ਮਾਇਆ॥ਖਸਮ ਕੀ ਨਦਰਿ ਦਿਲ ਪਸਿੰਦੇ ਜਿਨੀ ਕਰਿ ਏਕੁ ਧਿਆਇਆ ॥੩॥ ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ ॥ ਨਾਨਕੁ ਆਖੈ ਰਾਹ ਪੇ ਚਲਣਾ ਮਾਲ ਧਨੁ ਕਿਕੂ ਸੰਜਿਆਈ ॥੪॥੨੭॥ ਇਸ ਨੂੰ ਜਾਂ ਬਾਬੇ ਏਹੁ ਸਬਦੁ ਬੋਲਿਆ, ਤਬਿ ਖਾਨੁ ਆਇ ਪੈਰੀ ਪਇਆ। ਤf ਲੋਕਿ ਹਿੰਦੂ ਮੁਸਲਮਾਨੁ ਆਇ ਲਗੇ ਖਾਨ ਨੂੰ ਕਹਿਣ, 'ਜੋ ਨਾਨਕ ਵਿਚਿ ਖੁਦਾ · ਬੋਲਦਾ ਹੈ । ਤਬਿ ਖਾਨਿ ਕਹਿਆ, ਨਾਨਕ ! ਰਾਜੁ ਮਾਲੁ ਹੁਕਮੁ ਹਾਸਲੁ ਸਹਿ ਤੇਰਾ ਹੈ।ਤਬਿ ਗੁਰੂ ਨਾਨਕ ਕਹਿਆ, ਖ਼ੁਦਾਇ ਤੇਰਾ ਭਲਾ ਕਰੇਗਾ, ਹੁਣਿ ਟਿਕਟ ਕੀ ਬਾਤਿ ਰਹੀ, ਰਾਜੂ, ਮਾਲ, ਘਰ ਬਾਰ ਤੇਰੇ ਹੈਨਿ, ਅਸੀਂ ਤਿਆਗਿ ਚਲੇ । ਬ ਜਾਇ ਫਕੀਰਾਂ ਵਿਚ ਬੈਠਾ, ਤਬਿ ਫਕੀਰ ਉਠਿ ਹਥਿ ਬੰਨਿ ਖੜੇ ਹੋ ਲਾਗੇ ਸਿਫਤਿ ਕਰਣ । ਆਖਨਿ ਜੋ “ਨਾਨਕੁ ਸਚਿ ਰੋਜੀ+ ਥੀਆ ਹੈ, ਅਤੇ ਸਚਿ ਕੀ ਰੰਗਣਿ ਵਿਚਿ ਰਤਾ ਹੈ ਤਾਂ ਬਾਬਾ ਬੋਲਿਆ, “ਮਰਦਾਨਿਆਂ, ਰਬਾਬ ਵਜਾਇ ਤਬ ਮਰਦਾਨੇ ਰਬਾਬ ਵਜਾਇਆ,ਰਾਗੁ ਤਿਲੰਗੁ ਕੀਤਾ,ਬਾਬੇ ਸਬਦੁ ਉਠਾਇਆ ਤਿਲੰਗ ਮਹਲਾ ੧ ਘਰੁ ੩ ॥ ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥ ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥੧॥ ਹੰਉ ਕੁਰਬਾਨੇ

  • ਇਹ ਪਾਠ ਸੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ, ਬਾਹਰ ਦਾ ਹੈ ਮਲੂਮ ਹੁੰਦਾ ਹੈ ਕਿ “ਮਸਕਲਮਾਨਾ ਮਾਲੁ ਮੁਸਾਵੈ ਵਾਲਾ ਪਿਛੇ ਆ ਚੁਕਾ ਸਲੋਂ ਫੇਰ ਏਥੇ ਹੈਸੀ। ਪਾਠਾਂ-ਤਕਸੀਰ ਰਹੀ ਨਾਹੀਂ ਬੀ ਹੈ। ਪਾ: “ਰੋਚੀ