ਪੰਨਾ:ਪੁਰਾਤਮ ਜਨਾਮਸਾਥੀ ਗੁਰੂ ਨਾਨਕ ਦੇਵ ਜੀ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੩ ) ਮੰਡਿ ਮੁਡਾਇਐ ਜੋਗੁ ਨ ਸਿੰਝੀ ਵਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੧॥ ਗਲੀ ਜੋਗੁ ਨ ਹੋਈ ॥ ਏਕ ਦਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥੧॥ ਰਹਾਉ॥ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥ ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੨॥ ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ ॥ ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੩॥ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ॥ ਵਾਜੇ ਬਾਝਹੁ ਸਿੰਙ ਵਾਜੈ ਤਉ ਨਿਰਭਉ ਪਦੁ ਪਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ ॥੪॥੧॥੮॥ ਤਬਿ ਸਿਧਾ 'ਆਦੇਸੁ ਆਦੇਸੁ ਕੀਤਾ, ਜੋ ਇਹ ਕੋਈ ਮਹਾਂ ਪੁਰਖੁ ਹੈ, ਜਿਸਕੇ ਬੈਠਣੇ ਸਾਥਿ ਬੜੁ ਹਰਿਆ ਹੋਆ ਭੰਡਾਰੇ ਕਾ। ਤਬਿ ਗੁਰੂ ਬਾਬਾ ਓਥਹੁ ਰਵਿਦਾ ਰਹਿਆ । ੧੯. ਵਣਜਾਰਿਆਂ ਦੇ ਟਾਂਡੇ, E ਇਕਤੁ ਟਾਂਡੇ* ਆਇ ਨਿਕਲੇ ਵਣਜਾਰਿਆਂ ਕੈ, ਤਬਿ ਨਾਇਕ ਕੇ ਬਾਰਿ ਆਇ ਬੈਠੇ। ਉਸਦੇ ਘਰਿ ਪੜੁ ਹੋਆ ਥਾ, ਅਤੇ ਲੋਕ ਬਹੁਤ ਮੁਬਾਰਖੀ ਦੇਵਣਿ ਆਵਨਿ, ਕੋਈ ਆਇ ਅ ਲਤਾ ਪਾਵੈ, ਕੋਈ ਲਖ ਅਸੀਸਾ ਦੇਵੋ । ਤਬ ਮਰਦਾਨਾ ਬੈਠਾ ਤਮਾਸ਼ਾ ਦੇਖੋ । ਜਾ ਲਹੜਾ ਦਿਨ ਹੋਇਆ, ਤਾਂ ਓਹ ਉਠਿ ਗਇਆ ਘਰਿ, ਖਬਰਿ ਲੀਤੀਆ ਨਹੀਂ । ਤਬਿ ਮਰਦਾਨੇ ਨੂੰ ਭੁਖ ਲਗੀ ਖਰੀ ਬਹੁਤੁ, ਆਖਿਓਸੁ, 'ਜੀਵੇ ਪਾਤਸਾਹਾ ! ਇਸ ਤੋਂ ਅਸਾਡੀ ਖਬਰਿ ਕਿਛੁ ਨਾ ਲਈ, ਏਸ ਦੇ ਘਰਿ ਅਜੁ ਪੂਤ ਹੋਆ ਹੈ, ਅਪਣੀ ਹਇ ਹਵਾਇ ਨਾਲ ਉਠਿ ਗਇਆ । ਪਰ ਜੀ ! ਜੇ ਮੈਨੂੰ ਹੁਕਮ ਹੋਵੇ ਤਾ ਇਸਦੇ ਘਰਿ ਜਾਵਾਂ । ਇਹ ਪਤ ਦੀ ਵਧਾਈ ਮੰਗਤਿਆਂ ਲੋਕਾਂ ਨੂੰ ਦੇਂਦਾ ਹੈ, ਕੁਛ ਮੈਂ ਭੀ ਲੈ ਆਵਾਂ । ਤਬਿ ਬਾਬਾ ਹਸਿਆ, ਆਖਿਓਸੁ, “ਮਰਦਾਨਿਆ ! ਇਸਦੇ ਘਰਿ ਪਤ ਨਾਹੀਂ ਹੋਆ, ਇਸਦੇ ਘਰਿ ਏਕੁ ਕਰਜਾਈ ਆਇਆ ਹੈ। ਚੁਪਾਤਾ ਰਹੁ ਰਾਤਿ ਰਹੇਗਾ, ਭਲਕੇ ਉਠਿ ਜਾਵੋ | ਪਰ ਤੇਰੇ ਮਨਿ ਆਈ ਹੈ, ਤਾਂ ਜਾਹਿ | ਪਰ ਅਸੀਸ ਦੇਹੀਈ ਨਾਹੀ, ਚਪਾਤ ਜਾਇ ਖੜਾ ਹੋਊ । ਤਾਂ ਮਰਦਾਨੇ ਆਖਿਆ, “ਭਲਾ ਹੋਵੈ ਜੀ, ਜਾਇ ਦੇਖਾਂ । ਤਬਿ ਮਰਦਾਨਾ ਪਾਠਾਂਤ ਟਾਂਡੇ ਦੀ ਥਾਂ 'ਡੇਰੇ ਹੈ। ਗੁਲਾਲੀ ਦੀ ਕਿਸਮ ਦੀ ਸ਼ੇ । ਖਰੀ ਬਹੁਤ’ ਪਾਠ ਹਾਬਾਨੁ: ਵਿਚ ਨਹੀਂ ਹੈ । Aਚੁਪਾਤਾ ਰਹੁ’ ਦੀ ਥਾਂ ਪਾਠਾਂ ਹੈ-ਚਾਰ ਪਹਰ’।