ਪੰਨਾ:ਪੁਰਾਤਮ ਜਨਾਮਸਾਥੀ ਗੁਰੂ ਨਾਨਕ ਦੇਵ ਜੀ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧ਓ ਸ੍ਰੀ ਵਾਹਿਗੁਰੂ ਜੀ ਕੀ ਫਤਹ

ਇਸ ਜਨਮ ਸਾਖੀ ਦੀ ਵਿਥੜ੍ਹਾ ਸ੍ਰੀ ਗੁਰੁ ਨਾਨਕ ਦੇਵ ਜੀ ਦੀ ਜੀਵਨ ਵਿਥ ਨੂੰ ਜਨਮ ਸਾਖੀ” ਆਖਦੇ ਹਨ । ਕਦੋਂ ਪਹਿਲੀ ਜਨਮ ਸਾਖੀ ਲਿਖੀ ਗਈ, ਇਸ ਦਾ ਅਜੇ ਤੱਕ ਠੀਕ ਪਤਾ ਨਹੀਂ ਲੱਗਾ | ਬਾਲੇ ਵਾਲੀ ਜਨਮ ਸਾਖੀ ਵਿਚ ਉਸਦਾ ਲਿਖਿਆ ਜਾਣਾ ਪ੍ਰਾਚੀਨ ਦੱਸਿਆ ਹੈ, ਪਰ ਉਸ ਦਾ ਮੁਤਾਲਯਾ ਦੱਸ ਦੇਦਾ ਹੈ ਕਿ ਉਹ ਐਤਨੀ ਪੁਰਾਣੀ ਨਹੀਂ ਹੈ, ਉਹ ਤਾਂ ਦਸਮੇਂ ਸਤਿਗੁਰਾਂ ਦੇ ਸਮੇਂ ਦੇ ਅਖ਼ੀਰ ਯਾ ਰਤਾ ਮਗਰੋਂ ਦੀ ਜਾਪਦੀ ਹੈ । ਭਾਈ ਮਨੀ ਸਿੰਘ ਜੀ ਦੀ ਸਾਖੀ ਜੇ ਬੜੀ:ਪੁਰਾਣੀ ਸਮਝੀ ਜਾਵੇ ਤਾਂ ! ਬੀ ਦਸਮੇਂ ਪਾਤਸ਼ਾਹ ਦੇ ਸਮੇਂ ਤੋਂ ਪੁਰਾਣੀ ਨਹੀਂ ਹੋ ਸਕਦੀ । ਇਹ ਜਨਮ ਸਾਖੀ ਜੋ ਆਪ ਦੇ ਹੱਥ ਵਿਚ ਹੈ,ਆਪਣੀ ਅੰਦਰਲੀ ਉਗਾਹੀ ਤੋਂ ਛੇਵੇਂ ਸਤਿਗੁਰਾਂ ਦੇ ਵੇਲੇ ਦੇ ਲਗ ਪਗ ਦੀ ਸਿਆਣਿਆਂ ਨੇ ਹੀ ਕੀਤੀ ਹੈ। (ਦੇਖੋ ਸਫਾ ੧੩੫ ਦੀ ਹੇਠਲੀ ਟੁਕ ਨਿਸ਼ਾਨ ਵਾਲੀ) । ਪਰ ਅਗੇ ਚੱਲ ਕੇ ਅਸੀਂ ਦੱਸਾਂਗੇ ਕਿ ਇਸ ਸਾਖੀ ਵਿਚ ਬੀ ਦਸਮੇਂ ਪਾਤਸ਼ਾਹ ਦੇ ਸਮੇਂ ਜਾਂ ਪੈਣ ਦਾ ਇਕ ਇਸ਼ਾਰਾ ਮੌਜੂਦ ਹੈ । ਜੇ ਗੁਰੂ ਅੰਗਦ ਸਾਹਿਬ ਜੀ ਦੇ ਸਮੇਂ ਸਾਖੀਆਂ ਲਿਖੀਆਂ ਗਈਆਂ ਸਨ, ਤਦ ਉਹਨਾਂ ਦਾ ਅਜੇ ਤਕ ਪਤਾ ਨਹੀਂ ਚਲਦਾ | ਇਹ ਪੁਰਾਤਣ ਰਵਾਯਤ ਹੈ ਅਰ ਕੌਮ ਵਿਚ ਪਰਵਿਰਤ ਹੈ ਕਿ ਅਸਲ ਜਨਮ ਸਾਖੀ ਨੂੰ ਹਿੰਦਾਲੀਆਂ ਨੇ ਵਿਗਾੜ ਕੇ ਸਾਖੀ ਲਿਖੀ ਤੇ ਉਸ ਦਾ ਨਾਉਂ ਬਾਲੇ ਵਾਲੀ ਸਾਖੀ ਹੀ ਪਰਵਿਰਤ ਕੀਤਾ | ਉਸ ਸਾਖੀ ਦੇ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਲਿਖਣ ਵਾਲੇ ਪਾਸ ਇਹ ਜਨਮ ਸਾਖੀ, ਜਿਸਦੀ ਵਿਥਯਾ ਅਸੀਂ ਲਿਖ ਰਹੇ ਹਾਂ, ਮੌਜੂਦ ਸੀ, ਕਿਉਂਕਿ ਮੌਜੂਦਾ ਬਾਲੇ ਵਾਲੀ ਜਨਮ ਸਾਖੀ ਵਿਚ ਇਸ ਸਾਖੀ ਦੇ ਫਿਕਰੇ ਸਤਰਾਂ ਮਿਲਦੀਆਂ ਹਨ, ਅਰ ਉੱੜਾ ਖੰਡ ਦੀ ਤੀਸਰੀ ਉਦਾਸੀ ਤਾਂ ਹੁਬਹ ਇਸੇ ਦੀ ਨਕਲ ਕਰ ਕੇ ਲਿਖੀ ਹੈ, ਸੋ ਹੋ ਸਕਦਾ ਹੈ ਕਿ ਅਸਲ ਜਨਮ ਸਾਖੀ ਇਹੋ ਹੋਵੇ; ਜਿਸ ਤੋਂ ਮੌਜੂਦਾ ਬਾਲੇ ਵਾਲੀ ਤੇ ਹੋਰ ਨਕਲਾਂ ਹੋਈਆਂ, ਪਰ ਮੁਮਕਿਨ ਹੈ ਕਿ ਇਸ ਤੋਂ ਪਹਿਲਾਂ ਕੋਈ ਹੋਰ ਜਨਮ ਸਾਖੀ ਬੀ ਹੋਵੇ ਜੋ ਇਸਦਾ ਬੀ ਮੁਲ ਹੋਵੇ, ਇਹ ਗਲ ਅਜੇ ਖੋਜ ਦੀ ਮੁਥਾਜ ਹੈ। ਬਾਲੇ ਵਾਲੀ ਜੋ ਪ੍ਰਸਿੱਧ ਹੈ। ਸੋ ਇਸੇ ਨੂੰ ਵਿਗਾੜ ਕੇ, ਯਾ ਜੇ ਕੋਈ ਹੋਰ ਬੀ ਸੀ-ਜੋ ਮਿਲਦੀ ਨਹੀਂ- ਦੋi ਨੂੰ ਵਿਗਾੜ ਕੇ ਹਿੰਦਾਲੀਆਂ ਨੇ ਆਪਣਾ ਮਤਲਬ ਸਾਧਣ ਲਈ ਹਿੰਦਾਲ ਦੀ ਉਨ੍ਹਾਂ ਨਾਲ ਬਰਾਬਰੀ ਤੇ ਵਡਿਆਈ ਦੇ ਵਾਕ ਪਾਉਣ ਖਾਤਰ ਲਿਖੀ । ਇਹ ਗੱਲ ਬਾਬੇ ਹਿੰਦਾਲ ਦੀ ਅਪਣੀ ਜਨਮ ਸਾਖੀ ਪੜਿਆਂ ਸਹੀ ਹੋ ਜਾਂਦੀ ਹੈ। ਇਸ ਜਨਮ ਸਾਖੀ ਦੀ, ਜੋ ਆਪਦੇ ਹੱਥਾਂ ਵਿਚ ਹੈ, ਮੁੜਕੇ ਪਰਵਿਰੜੀ