ਪੰਨਾ:ਪੁਰਾਤਮ ਜਨਾਮਸਾਥੀ ਗੁਰੂ ਨਾਨਕ ਦੇਵ ਜੀ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੁਰ ਵਿਚ ਲਿਖੀ ਗਈ ਜਨਮ ਸਾਖੀ ਦਾ ਇਹ ਉਤਾਰਾ ਹੈ। ਇਕ ਕਾਪੀ ਓਹਨਾਂ ਸ਼ਿਕਾਰ ਪੁਰ ਵਿਚ ਲਿਖੀ ਹੋਈ ਹੈਦਰਾਬਾਦ ਦੇਖੀ ਸੀ, ਇਕ ਕਾਪੀ ਬਹਾਵਲ ਪਰ ਦੇ ਇਲਾਕੇ ਬੰਦਈਆਂ ਦੇ ਡੇਰੇ ਵੇਖੇ ਸੀ । ਬਰਦਵਾਨ ਦੀ ਲਿਖੀ ਹੋਈ ਇਕ ਕਾਪੀ ਸੰਮਤ ੧੮੧੪ ਦੀ ਮੁਲ ਕਰਾਜ ਭੱਲੇ ਨੇ ਵੇਖੀ ਸੀ । ਇਸ ਦੇ ਲਿਖੇ ਜਾਣ ਦੇ ਸਮੇਂ ਦੀ ਕਛ ਪੜਤਾਲ ! (੧) ਗੁਰੂ ਜੀ ਦੀ ਬਾਲ ਅਵਸਥਾ ਦੇ ਕੌਤਕਾਂ (ਸਾਖੀ ੩) ਵਿਚ ਲਿਖਿਆ ਹੈ ਕਿ ਜਬਗੁਰੁ ਨਾਨਕ ਬਰਸ਼ਾਂ ਨਾਵਾਂਕਾ ਹੋਇਆਤਬ ਫਿਰ ਤੋਰਕੀ ਪੜ੍ਹਨ ਪਾਇਆ॥ ਜਦੋਂ ਗੁਰੂ ਜੀ ਬਾਲ ਅਵਸਥਾ ਵਿੱਚ ਸੇ ਤਾਂ ਰਾਜ ਪਠਾਣਾਂ ਦਾ ਸੀ ਤੇ ਮਕਤਬਾਂ ਵਿੱਚ ਫਾਰਸੀ ਪੜਾਉਂਦੇ ਸੀ।ਤੋਰਕੀ ਅਰਥਾਤ ਤੁਰਕੀ-ਇਹ ਤੁਰਕਾਂ ਯਾ ਮੁਗਲਾਂ ਦੀ ਜ਼ਬਾਨ ਸੀ, ਸੋ ਤੋਰਕੀ ਚਾਹੋ ਫਾਰਸੀ ਨੂੰ ਅਮਲੋਕ ਕਹਿੰਦੇ ਹੋਣ, ਚਾਹੋ ਫਾਰਸੀ ਅਰਬੀ ਤੁਰਕੀ ਸਭ ਨੂੰ ਕਹਿੰਦੇ ਹੋਣ, ਹਰ ਹਾਲਤ ਵਿੱਚ ਪਦ ਤੁਰਕੀ ਦਾ ਵਰਤਾਉ ਯਵਨ ਭਾਸ਼ਾ ਵਾਸਤੇ ਤਾਂ ਹੀ ਹੋ ਸਕਦਾ ਹੈ, ਜਦੋਂ ਕਿ ਤੁਰਕਾਂ ਦਾ ਰਾਜ ਪੱਕਾ ਹੋ ਗਿਆ ਹੋਵੇ ਅਰ ਉਨਾਂ ਦੇ ਰਾਜ ਨੂੰ ਚੋਖਾ ਸਮਾਂ ਲੰਘ ਗਿਆ ਹੋਵੇ, ਤਾਂਤੇ ਇਹ ਸਾਖੀ ਮੁਗਲਾਂ ਦੇ ਰਾਜ ਹੋ ਚੁਕੇ ਨੂੰ ਚੋਖਾ ਚਿਰ ਬਾਦ ਲਿਖੀ ਗਈ | (੨) ਇਸ ਸਾਖੀ ਵਿੱਚ ਪੰਚਮ ਪਾਤਸ਼ਾਹ ਦੇ ਸ਼ਬਦ ਅiਏ-ਹਨ,ਇਸੇ ਕਰਕੇ ਇਹ ਸਾਖੀ ਪੰਜਵੇਂ ਸਤਿਗੁਰਾਂ ਦੇ ਸਮੇਂ ਯਾ ਮਗਰੋਂ ਲਿਖੀ ਗਈ । ਗਾਲਬਨ ਸੀ . ਗੁਰੂ ਗੰਥ ਸਾਹਿਬ ਜੀ ਦੀ ਬੀੜ ਦੇ ਬਾਦ, ਜੋ ਸੰਮਤ ੧੬੬੧ ਦੀ ਗੱਲ ਹੈ । ਇਸ ਦੀ ਬੋਲੀ ਤੇ ਅੱਖਰਾਂ ਦਾ ਖਯਾਲ ਕਰਕੇ ਇਸ ਨੂੰ ਛੇਵੀਂ ਪਾਤਸ਼ਾਹੀ ਦੇ ਕੇ | ਸਮੇਂ ਬੀ ਕਈ ਸਿਆਣਿਆਂ ਸਹੀ ਕੀਤਾ ਸੀ (ਲਕੋ ਲੀ , ਤਾਂ (੩) ਇਸ ਸਾਖੀ ਦੇ ਅਖੀਰਲੇ ਪੰਨੇ ਤੇ ਜਿੱਥੇ ਸਾਖੀ ਸੰਪੂਰਨ ਹੋਈ ਹੈ,ਓਥੇ ਲਿਖਿਆ ਹੈ ਅਭੁਲ ਗੁਰੂ ਬਾਬਾ ਜੀ, ਬੋਲਹੁ ਵਾਹਿਗੁਰੂ ਜੀ ਕੀ ਫਤੇ ਹੋਈ । ਤੇਰਾ ਪਰਾਨਾ ਹੈ । ਬੋਲਹੁ ਵਾਹਿਗੁਰੂ ਦਾ ਆਮ ਵਰਤਾਰਾ ਭੱਟਾਂ ਦੇ ਸਯੇ ਰਚਣ ਦੇ ਬਾਦ ਹੋਇਆ ਹੈ | ਪਹਿਲ ਵਾਹਿਗੁਰੂ ਮੰਤ੍ਰ ਦੀ ਸੂਰਤ ਵਿਚ ਗੁਪਤ ਵਾਕ ਸੀ । ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤੋਂ ਬਾਦ ਆਮ ਸ਼ੁਰੂ ਹੋਇਆ। ਇਹ ਭੀ ਸਤਿਗੁਰਾਂ ਦੇ ਸਮੇਂ ਦੇ ਲਗ ਪਗ ਲੈ ਜਾਂਦਾ ਹੈ ਪਰ ਉਪਰ ਲਿਖੀ ਇਬਾਰਤ ਵਿੱਚ ਇਕ ਵਾਕ ਹੈ 'ਬਹੁ ਵਾਹਿਗੁਰੂ ਜੀ ਕੀ ਫਤਹ ਹੋਈ ॥ ਵਾਹਿਗੁਰੂ ਜੀ ਕੀ ਫਤੈ ਇਹ ਵਾਕ ਖਾਲਸਾ ਪੰਥ ਰਚਨ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਚੇ ਹਨ । ਫੇਰ ਨਾਲ ਹੋਈ ਪਦ ਹੈ, ਇਹ ਵਧੇਰੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਲ ਲੈ ਜਾਂਦੀ ਹੈ । *ਪਠਾਣਾਂ ਦੇ ਰਾਜ ਦੀ ਸਮਾਪਤੀ ਗੁਰੂ ਜੀ ਦੀ ਜੁਆਨ ਉਮਰ ਵਿੱਚ ਹੋਈ ।