ਪੰਨਾ:ਪੁਰਾਤਮ ਜਨਾਮਸਾਥੀ ਗੁਰੂ ਨਾਨਕ ਦੇਵ ਜੀ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੭੩ ) ਤਿਲੰਗ ਵਿਚ ਮਃ ੧ {1 ਜਿਸ ਤੂੰ ਰਖਹਿ ਮਿਹਰਿਵਾਨ ਕੋਈ ਨ ਸਕੈ ਮਾਰੇ ॥ ਤੇਰੀ ਉਪਮਾ ਕਿਆ ਗਨੀ ਤਉ ਅਗਨਤ ਉਧਾਰੇ ॥੧॥ ਰਖਿ ਲੇਹਿ ਪਿਆਰੇ ਰਾਖ ਲੇਹ ਮੈ ਦਾਸਰਾ ਤੇਜਲ ਥਲਿ ਮਹੀਅਲਿ ਰਵਿ ਰਹਿਆ ਸਚਾ ਠਾਕੁਰੁ ਮੇਰਾ॥ ਰਹਾਉ ॥ ਜੈ ਦੇਉ ਨਾਮਾ ਤੇ ਰਾਖੇ ਲੀਏ ਤੇਰੇ ਭਗਤਿ ਪਿਆਰੇ ॥ ਜਿਨ ਕਉ ਤੇ ਆਪਣਾ ਨਾਮ ਦੀ ਆ ਸੋ ਤੇ ਪਾਰਿ ਉਤਾਰੇ ॥੨॥ਨਾਮਾ ਸੈਨੁ ਕਬੀਰ ਤਿਲੋਚਨੁ ਤਉ ਰਾਖਿ ਲੀਏ ਤੇਰੇ ਨਾਮ ਸੰਗਿ ਬਨਿਆਰਵਦਾਸੁ ਚਮਿਆਰੁ ਧਾਨਾ ਤਉ ਰਾਖਿ ਲੀਆ ਤੇਰਿਆ ਭਗਤਾ ਸੰਗਿ ਗਨਿਆ ॥੩॥ ਨਾਨਕ ਕਰਤਾ ਬੇਨਤੀ ਕੁਲ ਜਾਤਿ ਕਾ ਹੀਨਾ| ਸੰਸਾਰ ਸਾਗਰ ਤੇ ਕਾਢਿ ਕੈ ਆਪੁਨਾ ਕਰਿ ਲੀਨਾ ! ੪ !! ਨ ਜਾਂ ਬਾਬੈ ਏਹੁ ਸਬਦੁ ਆਖਿਆ, ਤਾਂ ਪਤਿਸਾਹ ਬਾਬਰਿ ਆਇ ਪੋਰ ਚਮੇਂ । ਅਖਿਓਸੁ “ਇਸ ਫ਼ਕੀਰ ਦੇ ਮੁਹ ਵਿਚ ਖੁਦਾਇ ਨਦਰਿ ਆਂਵਦਾ ਹੈ । ਤਬ ਲੋਕ ਹਿੰਦੂ ਮੁਸਲਮਾਨ ਸਭ ਸਲਾਮਾਂ ਲਗੇ ਕਰਣਿ । ਤਾਂ ਪਾਤਿਸਾਹ ਆਖਿਆ, "ਏ ਦਰਵੇਸ ! ਕੁਛ ਕਬੂਲ ਕਰੁ' ਤਾਂ ਗੁਰੂ ਬਾਬੇ ਆਖਿਆ, “ਅਮਾਡੇ ਕੰਮ ਕੁ ਨਾਹੀਂ, ਪਤੁ ਏਹ ਜੋ ਬੰਦ ਹੋਈ ਹੈ ਸੈਦਪੁਰ ਕੀ, ਸੋ ਛੋਡਿ ਦੇਹਿ, ਅਤੇ ਇਨਾਂ ਕਾ ਕਛੁ ਗਇਆ ਹੈ ਸੋ ਫਿਰਿ ਦੇਹ । ਤਬਿ ਬਾਬਰਿ ਪਾਤਿਸਾਹ ਹੁਕਮ ਕੀਤਾ ‘ਜੋ ਬੰਦ ਹੈ, ਸੋ ਛੋਡ ਦੇਹੁ, ਅਤੇ ਵਸਤੁ ਫਿਰਿ ਦੇਹ” । ਤਾਂ ਸੈਦਪੁਰ ਕੀ ਬੰਦਿ ਦਬਸਤੁ ਛੋਡਿ ਦਿਤੀ । ਤਬ ਬਾਬੇ ਬਿਨਾਂ ਜੀਵਨ ਨਾਹੀਂ । ਤਬ ਬਾਬਾ ਤੀਸਰੇ ਦਿਨਿ ਸੈਦਪੁਰ ਫਿਰਿ ਆਇਆ। ਜਾਂ ਆਇ ਕਰਿ ਦਿਖ ਤਾਂ ਕੀ ਵਖੇ, ਸਭੁ ਕਤਲਮ ਪਏ ਹੈਨਿ।ਤਬ ਬਾਬੇ ਆਖਿਆ:'ਮਰਦਾਨਿਆਂ! ਇਹ ਕਿਆ ਵਰਤੀ ? ਤਾਂ ਮਰਦਾਨੇ ਆਖਿਆ, “ਜੀ ਪਾਤਿਸ਼ਾਹ ! ਜੋ ਤੁਧੁ ਭਾਣਾ ਮਾਈ ਵਰਤੀ ! ਤਬ ਬਾਬੇ ਆਖਿਆ, “ਮਰਦਾਨਿਆਂ ! ਰਬਾਬ ਵਜਾਇ । ਤਾਂ ਮਰਦਾਨੇ ਰਬਾਬ ਵਜਾਇਆ,ਰਾਗੁ ਆਸਾ ਕੀਤਾ,ਬਾਬੈ ਸਬਦੁ ਉਠਾਇਆ ਮ੧॥ ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ॥ਕਹਾ ਸੁ ਤੇਗਬੰਦ ਗਾਡੇ- . ਰੜਿ ਕਹਾਸੁ ਲਾਲ ਕਵਾਈ॥ ਕਹਾ ਸੁ ਆਰਸੀਆ ਮੁਹਬੰਕੇ ਐਥੈ ਦਿਸਹਿ ਨਾਹੀ ॥੧॥ ਇਹੁ ਜਗੁ ਤੇਰਾ ਤੂ ਗੋਸਾਈ॥ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵਹਿ ਭਾਈ ॥੧॥ ਰਹਾਉ॥ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ ॥ ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ ॥ ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ ॥੨॥ ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥ ਪਾਪਾ ਇਹ ਸ਼ਬਦ ਸੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦਾ ਹੈ, ਗੁਰਬਾਣੀ ਨਹੀਂ ਹੈ।