ਪੰਨਾ:ਪੁੰਗਰਦੀਆਂ ਪ੍ਰੀਤਾਂ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਤਾ ਨਹੀਂ! ਦਿਲ ਦੇ,
ਕਿਹੜੇ ਪਤਾਲੋਂ ਆਉਂਦਾ ਏ,
ਜਾਂ! ਉਥੋਂ ਹੀ ਸਿਮ ਪੈਂਦਾ ਏ,
ਮੇਰੇ ਦਿਲ ਦਿਮਾਗ਼ ਦੀ ਦੁਨੀਆਂ ਚੋਂ,
ਜੋ ਕੁਝ ਭੀ ਉਥੇ ਹੁੰਦਾ ਏ,
ਹੂੰਝ ਹੜ ਹੜਾਕੇ ਸਾਰਾ ਹੀ,
ਕਲਮ ‘ਚ ਭਰ ਭਰ ਜਾਂਦਾ ਏ।
ਜਦੋਂ! ਜਜ਼ਬੇ ਦਾ ਵੇਗ ਮੁਕ ਜਾਵੇ
ਗਰਮ ਜਿਸਮ ‘ਚ ਠੰਢ ਜਿਹੀ ਵਗਣ ਨਾਲ,
ਫਿਫੜਿਆਂ ਦੀ ਧੱਕ ਧੱਕ ਭੀ,
ਨਿਮੀ ਹੋ ਜਾਂਦੀ ਏ,
ਮੇਰੀਆਂ ਅਖੀਆਂ ਖ਼ੁਲ੍ਹਦੀਆਂ ਹਨ।
ਮੈਂ ਹਲਕਾ ਫੁਲਕਾ ਹੋ ਕਰਕੇ,
ਹੌਲਾ ਹੌਲਾ ਹੋ ਜਾਂਦਾ ਹਾਂ।
ਥਲੇ ਪੜ੍ਹਦਾ ਹਾਂ, ਤਾਂ ਕਵਿਤਾ ਏ।
ਮੈਂ ਗਾ ਗਾ ਉਸਨੂੰ ਪੜਦਾ ਹਾਂ।
ਮੈਂ ਰੋ ਰੋ ਉਸਨੂੰ ਪੜਦਾਂ ਹਾਂ।
ਹਾਂ! ਕਦੀ ਮੁੜ ਜਜ਼ਬੇ ਭਰ,
ਕਵਿਤਾ ਫਿਰ ਬਣ ਜਾਂਦਾ ਹਾਂ,
ਉਸੇ ਤਰਾਂ ਫਿਰ ਕਲਮ ਉਾਂਠਦਾ ਹਾਂ।