ਪੰਨਾ:ਪੁੰਗਰਦੀਆਂ ਪ੍ਰੀਤਾਂ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸਾਡਾ ਮਜ਼ਿਹਬ

ਅਸਾਡਾ ਕੋਈ ਮਜਿਹਬ ਨਹੀ,
ਅਸੀਂ ਇਨਸਾਨੀਅਤ ਦੇ ਪੁਜਾਰੀ ਹਾਂ।
ਇਨਸਾਨਾਂ ਦੀ ਦੁਨੀਆਂ ਵਸਾਵਣ ਲਈ,
ਦੁਖੀਆਂ ਨੂੰ ਉਤਾਹਾਂ ਓਠਾਵਣ ਲਈ,
ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ,
ਸੱਚ ਬਦਲੇ ਸਾਜੇ,
ਇਸ ਜੱਗ ਓਤੇ ਸਚਾਈ ਦੇ ਪਹਿਰੇਦਾਰ,
ਬਾਵਰਦੀ ਸਿਪਾਹੀ ਹਾਂ।
ਇਨਸਾਨੀਅਤ ਨੂੰ ਉਚਾ ਉਠਾਣ ਵਾਲੇ,
ਜੀਵਨ ਦੇ ਭੇਤ, ਜਗ ਨੂੰ ਪੁਚਾਣ ਵਾਲੇ,
ਹਰ ਮਜ਼ਿਹਬ ਦੇ ਰਾਖੇ,
ਹਰ ਨਸਲ ਦੇ ਰਾਖੇ,
ਹਰ ਜ਼ੁਲਮ ਦੇ ਦੌਖੀ ਹਾਂ।
ਹਿੰਦੂ ਮੁਸਲਿਮ ਸਭ ਇਸਾਈ,
ਭਾਂਤ ਭਾਂਤ ਭੇਸ

੯੬