ਪੰਨਾ:ਪੁੰਗਰਦੀਆਂ ਪ੍ਰੀਤਾਂ.pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



'ਕਰਨੇ'——ਦਾ ਜੋਸ਼ ਨਾ ਠੰਡਾ ਪਵੇ।
ਅਜ ਲੋੜ ਹੈ ਉਸ ਮਾਂ ਸੰਦੀ
ਬਿਨ ਵਿਤਕਾਰੇ ਹਰ ਨੂੰ ਪਿਆਰ ਦਵੇ।
ਦਿਲੋਂ ਕਢਦੇ ਇਨਾਂ ਸਬਜਿਆਂ ਨੂੰ:
ਮੈਂ ਇਨਾਂ ਉਚਾ ਹੋਵਾਂਗਾ
ਇਨੀ ਸੋਹਿਣੀ ਕਾਰ ਹੋਊ।
ਆਹਾ! ਸੂਟਾਂ ਦੀ ਕਿਨੀ ਸ਼ਾਨ ਹੋਊ
ਹਰ ਪਾਸੇ ਰੇਸ਼ਮ ਲਹਿਰਾਵੇਗਾ।
ਮੇਰੀ ਗੁਡੀ ਅਰਸ਼ਾਂ ਤੇ ਉਡੇਗੀ
ਜਦੋਂ ਅਸੈਂਬਲੀਆਂ ਵਲ ਮੈਂ ਜਾਵਾਂਗਾ।
ਪੈਸਿਆਂ ਦੀ ਤਾਂ ਕੀ ਤੋਟ ਇਹ
ਬਸ! ਝੂਰਲੂ ਹੀ ਬਣ ਜਾਵਾਂਗਾ।
ਵਾਹਂ ਕਿਨੀ ਸੋਹਣੀ ਕੁਰਸੀ ਹੋਊ
ਹਿਲ ਹਿਲ ਕੇ ਝੂਟੇ ਖਾਵਾਂਗਾ।
ਇਹ ਮਨਿਆ ਤੂੰ ਭਈ ਐਮ, ਏ, ਹੈਂ
ਤੇਰੇ ਸਿਰ 'ਚ ਕਿਤਾਬਾਂ ਬੰਡਲ ਨੇ
ਪਰ ਤੈਨੂੰ ਪਤਾ ਹੋਣਾ ਚਾਹੀਦਾ
ਕਿਨੇ ਸਿਖੀ ਸ਼ਰਧਾ ਉਚੇ ਮੰਡਲ ਨੇ।
ਸਤਿ ਗੁਰੂ ਨਾਨਕ ਗੋਬਿੰਦ ਜੀ ਦੀ
ਸ਼ਾਨ ਬਹੁਤ ਹੀ ਜ਼ਿਆਦਾ ਹੈ।

੧੦੧