ਪੰਨਾ:ਪੁੰਗਰਦੀਆਂ ਪ੍ਰੀਤਾਂ.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ!



ਆਸਾਂ ਦੀ ਦੁਨੀਆਂ ਲੈਕੇ ਮੈਂ,
ਇਸ ਜੱਗ ਅੰਦਰ ਫ਼ਿਰਦਾ ਹਾਂ।
ਗੁਮ ਖਾਹਿਸ਼ਾਂ ਦਾ ਭੰਡਾਰ ਮੈ ਲੈਕੇ,
ਵਧਣੇ ਦੀ ਕੋਸ਼ਿਸ਼ ਕਰਦਾ ਹਾਂ।
ਦਿਲ ਦਰਦ ਦੁਖੀ ਦੀਆਂ ਆਹਾਂ,
ਸਹਿਜੇ ਸਹਿਜੇ ਛਡਦਾ ਹਾਂ।
ਇਸ ਦਰਦਾਂ ਦੀ ਵਿਚ ਦੁਨੀਆਂ,
ਕਿਸੇ ਸੁਖ ਨਿਧਾਨ ਨੂੰ ਖੋਜਦਾ ਹਾਂ।
ਮੈਂ ਦੁੱਖਾਂ ਦਾ ਅਫਸਾਨਾਂ,
ਦੁਖ ‘ਚੋਂਣਾ’ ਰੋਣਾ ਚਾਹੁੰਦਾ ਹਾਂ।
ਆਸੇ ਪਾਸੇ ਦੀਆਂ ਡੁੰਘਿਆਈਆਂ,
ਖਿਆਲਾਂ ਦੇ ਉਤਰਾਉ ਝੜਾਉ।
ਹੈਰਾਨ ਪਰੇਸ਼ਾਨ ਜਿਹਾ ਮੈਂ,
ਵਲ ਅਰਸ਼ਾਂ ਤਕਦਾ ਰਹਿੰਦਾ ਹਾਂ।
ਕਿਸਮਤ ਨੂੰ ਖੋਜਦਾ ਰਹਿੰਦਾ ਹਾਂ,
ਕੋਈ ਭੇਤ ਜੀਵਨ ਦਾ ਪਾਉਣਾ ਚਾਹੁੰਦਾ ਹਾਂ।

__________



੧੦੬