ਪੰਨਾ:ਪੁੰਗਰਦੀਆਂ ਪ੍ਰੀਤਾਂ.pdf/114

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਰੋੜ ਲਿਆਇਆ



ਅਜ ਕਤਾਬ ਲਿਖਣ ਪਿਛੌਂ,
ਤਸਵਰਾਂ ਵਿਚ ਬੈਠੇ ਨੂੰ,
ਸੋਚਾਂ ਵਿਚ ਗੁਮੇ ਨੂੰ,
ਜਾਨਣ ਦਿਆਂ ਚਾਉਆ ਅੰਦਰ,
ਕਵਿਤਾ ਓਮਡਦੀ ਏ।
ਮੇਰੀ ਛੋਟੀ ਜਿੰਦੜੀ ਵਾਂਝੂਂ,
ਸਕੂਲਾਂ ਦੀਆਂ ਬਾਉਡਰੀਆਂ ਘੋਖੇ
ਮੇਰੇ ਤਜਰਬੇ ਛੋਟੇ ਨੇ।
ਕਵੀਆਂ ਲਿਖਾਰੀਆਂ ਆਲਮਾਂ ਦੀਆਂ
ਅਠ ਦਸ ਕਤਾਬਾਂ ਦੇ ਦਾਇਰੇ ਵਾਂਝੂ,
ਪਟਿਆਲੇ ਅੰਬਾਲੇ ਤੀਕਰ,
ਕੁਰਾਲੀ ਲੁਦਿਆਨਿਉਂ ਜਿਆਦਾ
ਮੇਰੀ ਕਲਮ ਨਹੀ ਉਡ ਸਕਦੀ।
ਦੁਨੀਆਂ ਦੀਆ ਸੈਰਾਂ ਭਾਵੇਂ
ਇਹ ਨਹੀ ਕਰਾ ਸਕਦੀ।

੧੦੭