ਪੰਨਾ:ਪੁੰਗਰਦੀਆਂ ਪ੍ਰੀਤਾਂ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਲਪਣਾ ਮੇਰੀ ਭਰ ਰਹੀ ਹਾਵੇ।

ਮੇਰੇ ਦਿਲ ਦੀ ਰਾਣੀ


ਲਿਚਕ ਲਿਚਕ ਤੁਰਦੀ,
ਵਿਚੋਂ ਲਿਸ਼ਕ ਪੈਂਦੀ।
ਝਲਕਾਂ ਹੁਸਨ ਤੇਰੇ ਦੀਆਂ ਮਾਰਦੀਆਂ ਨੇ,
ਪਰੀ ਅੰਬਰਾਂ ਦੀ ਰਾਣੀ ਸੁਰਗ ਦੀਏ।
ਸੂਰਜ ਵਿਚ ਰਿਸ਼ਮਾਂ ਤੇਰੇ ਪਰਕਾਸ਼ ਦੀਆਂ ਨੇ,
ਤੇਰੀਆਂ ਅਖੀਆਂ 'ਚ ਮੇਰੀ ਦੁਨੀਆਂ ਵਸਦੀਏ।
ਮੇਰੀ ਕਿਸਮਤ ਦੇ ਖਾਕੇ ਤੂੰ ਭਰਨ ਜਾਣਦੀ ਏ।
ਤੇਰੀ ਨਜਾਕਤ ਚੋਂ ਨਾਚ ਪਏ ਨਿਕਲਦੇ ਨੇ,
ਜਿਸ ਨਚਦੀਆਂ!
ਪਰੀਆਂ ਇੰਦਰ ਦਰਬਾਰ ਦੀਆਂ ਨੇ।
ਤੇਰੇ ਮਿਠੇ ਬੋਲਦੇ ਗੀਤ ਨੇ ਬਣ ਜਾਂਦੇ
ਫੇਰ ਗਾਵੰਦੀਆ ਪਰੀਆਂ ਅਕਾਸ਼ ਦੀਆਂ ਨੇ