ਪੰਨਾ:ਪੁੰਗਰਦੀਆਂ ਪ੍ਰੀਤਾਂ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇੰਦਰ ਠੋਕਰਾਂ ਮਾਰਦਾ ਆਵੇ ਤੁਰਿਆ,
ਭੁਲ ਗ਼ਈਆਂ ਸ਼ਕਲਾਂ ਸਾਂਭੇ ਰਾਜ ਦੀਆਂ ਨੇ।


ਤੇਰੀਆਂ ਬੇ-ਪ੍ਰਵਾਹੀਆਂ


ਤੇਰੀਆਂ ਅੱਖਾਂ ਦੇ ਸੂਰਜ ਨੇ,
ਦਿਤਾ ਉਬਾਲਾ ਦਿਲ ਸਾਗਰ ਨੂੰ।
ਵਰੂ ਪਿਆ ਉਹ ਛੱਮ ਛੱਮ,
ਰੋਕ ਨਾ ਸਕਿਆ ਦਿਲ ਬਾਦਲ ਨੂੰ।
ਮੈਂ ਮਜਬੂਰ ਹਾਂ ਕੱਥਨਾ ਤੋਂ ਪਰੇ,
ਕਿਵੇਂ ਕਹਿ ਸੁਣਾਵਾਂ ਪਿਆਰ ਇਕਾਗ੍ਰ ਨੂੰ।
ਤੇਰੇ ਪਿਛੇ ਮੈਂ ਦਿਲ ਦਿਆ ਟੁਕੜਿਆ,
ਕਿਨੀਆਂ ਪੇਚਾਂ ਪਾਈਆਂ ਨੇ।
ਤੇਰੇ ਪਿਆਰ ਤੂੰਬੇ ਤੇ ਤੁਣਕਾ ਲਾ ੨
ਸਾਧ ਬਣਕੇ ਤੇਰੀ ਪਿਆਰ ਗਲੀ ਦਾ,
ਕਿਨੀਆਂ ਫੇਰੀਆਂ ਪਾਈਆਂ ਨੇ।
ਛਡ ਕਰਕੇ ਠੰਡੀਆਂ ਛਾਵਾਂ ਨੂੰ,
ਭਖਦੇ ਰਾਹਾਂ ਅੱਖੀਆਂ ਵਛਾਈਆਂ ਨੇ।
ਰੋਣਾ ਆਉਂਦਾ ਹੈ ਉਮਡ ਉਮਡ ਕੇ,
ਹਾਇ! ਫੂਕਿਆ ਤੇਰੀ ਬੇ-ਪਰਵਾਹੀਆਂ ਨੇ।