ਪੰਨਾ:ਪੁੰਗਰਦੀਆਂ ਪ੍ਰੀਤਾਂ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰੇਮ ਛੋਹ

ਨੀ ਅਜ ਇਕ ਛੈਲ ਛਬੀਲਾ,
ਸੋਹਿਣਾ ਸੁੰਦਰ ਰੰਗ ਰੰਗੀਲਾ।
ਮੇਰੇ ਪਾਸੋਂ ਲੰਘ ਗਿਆ।
ਲੰਘਦਾ ਲੰਘਦਾ, ਜਾਂਦਾ ਜਾਂਦਾ,
ਪ੍ਰੇਮ ਰੰਗ ਵਿਚ ਰੰਗ ਗਿਆ।
ਨੀ ਉਹ ਮੋਹਣਾ ਛੈਲ ਛਬੀਲਾ,
ਸੋਹਣਾ ਸ਼ਰਬਤੀ, ਲਾਲ ਗੁਲੀਲਾ,
ਸੁਖਮਤਾ, ਕੀ? ਰੱਬ ਦੀ ਲੀਲਾ।
ਕਿਡਾ ਸੋਹਣਾ ਸੋਹਿਣਾ ਸਜਦਾ,
ਸੋਹਣੇ ਸਰੀਰ, ਸੋਹਣਾ ਸੂਟ ਸੀ ਫਬਦਾ।
ਆਖਾਂ ਸਹੀਉ, ਕੀ ਮੈਂ ਉਪਮਾ ਆਖਾਂ,
ਦਿਲ ਮੇਰਾ ਪਿਆ ਮਾਰੇ ਹਾਕਾਂ।
ਘੜੀ ਮੁੜੀ ਮੈਂ ਮਾਰਾਂ ਝਾਤਾਂ,
ਉਸ ਦੇਖਣ ਨੂੰ ਲਾਵਾਂ ਆਸਾਂ।
ਆਥਣ ਸਵੇਰ, ਹਰ ਰੋਜ ਹੀ ਆਂਦਾ,
ਪਰ ਹੁਣ ਉਸਦਾ ਗੇੜਾ ਵਧਦਾ ਜਾਦਾਂ।

੧੦