ਪੰਨਾ:ਪੁੰਗਰਦੀਆਂ ਪ੍ਰੀਤਾਂ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਝਿਝਕਦੀ ਪੁਕਾਰ

ਦਿਲ ਰੋਂਦਾ ਏ,
ਰੁਕਦਾ ਨਹੀ,
ਠਲ੍ਹਦਾ ਨਹੀ,
ਚੁਪ ਹੀ ਚੁਪ,
ਕਿਸੇ ਦੀ ਯਾਦ 'ਚ
ਫਰਿਆਦਾਂ ਦੇ ਗੀਤ ਗਾਂਦਾ ਏ
ਭਰਦਾ ਹੈ ਆਹਾਂ,
ਚੁਕਦਾ ਹੈ ਬਾਹਾਂ,
ਪਰ ਬੋਲੇ ਨਾ,
ਭੇਤ ਖੋਲੇ ਨਾ,
ਝਿਝਕਾਂ ਵਿੱਚ ਝਟ ਲੰਘਾਦਾ ਏ।
ਕੈਦ ਏ,
ਫਸਿਆ ਏ,
ਕਿਸੇ ਦੇ ਪਿਆਰ 'ਚ'
ਹੁਸਨ ਅੰਦਰ ਖਿਚਆਏ,
ਵਿਛੋੜੇ ਦੇ ਪਿੰਜਰ 'ਚ,

੧੨