ਪੰਨਾ:ਪੁੰਗਰਦੀਆਂ ਪ੍ਰੀਤਾਂ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੈਹਾਂ 'ਚ[1]

ਮੇਰੀ ਸੰਙਦੀ ਜਵਾਨੀ ਨਾ ਬੋਲੇ ਕੁੜੇ।
ਭਾਵੇਂ ਲੁਕ ਲੁਕ ਕੁੰਡੇ ਖੋਲੇ ਕੁੜੇ।
ਸਾਹਵੇਂ ਹੋਵੇ ਤਾਂ ਦੜ ਵਟ ਲਵਾ।
ਪਿਛੋਂ ਕਮਲੀ ਹੋ ਹੋ ਟੋਲਾਂ ਨੀ।
ਉਹ ਵੇਖੇ ਤਾਂ ਗਲ੍ਹਾ ਚੋਂ ਹੋਸ਼ ਗਈ।
ਪਿੱਠ ਪਿਛੇ, ਬੁਲ੍ਹ ਡੋਲਣ ਗੁਲਾਲੀ ਨੀ।
ਮੈਂ ਛੁਪ ਛੁਪ ਹੁਸਨ ਉਸਦਾ ਰਜ਼ਾਂ ਨੀ।
ਅੱਖ ਚੁਕੇ ਤਾਂ ਮਾਰ ਲੈਣ ਲਜਾ ਨੀ।
ਡਿੰਗ ਪੁਟੋ ਤਾਂ ਮੈਂ ਫਿਰ ਨਸਾਂ ਨੀ।
ਮੁੜ ਜਾਵੇ, ਮਗਰੇ ਥੁੜਜਾ ਕੁੜੇ।
ਦਿਲ ਮੇਰਾ ਤਿਉਂ ਤਿਉਂ ਕੁੜ੍ਹੇ ਕੁੜੇ।
ਜਿਉਂ ਜਿਉਂ ਅਗਾਹਾ ਉਹ ਟੋਰ ਟੁਰੇ।
ਉਹ ਰਸਤਾ ਦਿਲ ਵਿਚ ਵਸਦਾ ਨੀ।
ਜਿਧਰੋਂ ਚੁਕਕੇ ਆਉਂਦਾ ਬਸਤਾ ਨੀ।


  1. ਉਹ ਲੜਕੀ ਜਿਹੜੀ ਆਪਣੇ ਰਿਸ਼ਤੇਦਾਰਾਂ ਦੇ ਘਰ..........।

੧੫