ਪੰਨਾ:ਪੁੰਗਰਦੀਆਂ ਪ੍ਰੀਤਾਂ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਸ ਕਰਕੇ ਜੇ ਕਦੇ ਤਕੇ ਨੀ।
ਮੇਰੇ ਨੈਣ ਖਿੜਾਸੋਂ ਤਾਹਾਂ ਨਾ ਉਠੇ ਨੀ।
ਇੰਞ ਜਾਪੇ ਖੁਸ਼ ਕਰਕੇ ਮੈਨੂੰ ਲੁਟੇ ਨੀ।
ਜੇ ਅੱਖ ਚੜਜੇ, ਕਦੇ ਕਦਾਈਂ ਕੁੜੇ।
ਮੈਂ ਨਾਲ ਸੁਆਦਾਂ ਭਰਜਾਂ ਨੀ।
ਮੈਂ ਮਿੰਜਾ ਉਸਦਾ ਇਛਾਵਾਂ ਨੀ।
ਨਾਲੇ ਯਾਦਾਂ ਦੇ ਗੀਤ ਗਾਵਾਂ ਨੀ।
ਜਾਂ ਬਹਾਨੇ ਤਸਵੀਰ ਦੇਖਾਂ ਨੀ।
ਜਿਵੇਂ ਰਸਦੀ ਅਣੀ ਪਈ ਡਲਕੇ ਨੀ।
ਉਹਦਾ ਹੁਸਨ ਵਖਰਾ ਜਾਪੇ ਨੀ।
ਮੇਰੇ ਦਿਲ ਵਿਚ ਖੋਲ੍ਹਦਾ ਘਾਪੇ ਨੀ।
ਉਹ ਟੋਇਆ ਅਨੰਦ ਨਾਲ ਭਰਦਾ ਨੀ।
ਉਥੇ ਸੁਖਮ ਦਾਗ ਜਿਹਾ ਬਣਦਾ ਨੀ।
ਜਿਹੜਾ ਖਿਨ ਖਿਨ ਚੁਖ ਚੁਖ ਰਸਦਾ ਨੀ।
ਉਹਦੀ ਭੈਣ ਵੀਰ ਕੈਹ ਮਾਰੇ ਗਲਾਂ ਨੀ।
ਮੈਂ ਸਾਨ 'ਚ' ਟੋਕਾਂ ਘਲਾਂ ਨੀ।
ਜੇ ਕੋਈ ਉਹਦੀ, ਪਿਆਰੀ ਬਾਤ ਕਰੇ।
ਦਿਲ ਮੇਰਾ ਉਸਦੇ ਸ਼ੁਕਰ ਘਿਰੇ।
ਮੈਂ ਚੁਕ ੨ ਉਹਦੀਆਂ, ਕਤਾਬਾਂ ਕੁੜੇ।
ਸੀਨੇ ਦੇ ਨਾਲ ਲਗਾਵਾਂ ਨੀ।

੧੬