ਪੰਨਾ:ਪੁੰਗਰਦੀਆਂ ਪ੍ਰੀਤਾਂ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਆਦਾਂ ਵਿਚ ਰੰਗੀ ਜਾਵਾਂ ਨੀ।
ਬ੍ਰਿਹੋਂ ਨਾਲ ਡੰਗੀ ਜਾਵਾਂ ਨੀ।
ਉਹਦੇ ਮਿਠੜੇ ਬੋਲ ਪਿਆਰੇ ਜੋ।
ਉਹਦੀ ਫਬਵੀ ਅਦਾ ਨਹੋਰੇ ਜੋ।
ਮੈਂ ਪਿਆਰ ਪਿਆਰ ਨਕਲਾਂ ਲਾਹਵਾਂ ਨੀ।
ਹੁਲਾਸਾਂ ਦੇ ਝੂਟੇ ਖਾਵਾਂ ਨੀ।
ਉਹਦਾ ਨਾਂ ਏ ਬਹੁਤ ਦਿਲਦਾਰ ਕੁੜੇ।
ਮੇਰੀ ਜਬ੍ਰਾਂ ਤੇ ਚੜਦਾ ਮੁੜ ਘਿੜੇ।
ਮਲਕੜੇ 'ਨਿੰਦਰ' ਨਿਕਲ ਜਾਵੇ ਨੀ।
ਸੀਨੇ ਅਮ੍ਰਿਓ ਦੇ, ਝੱੜ ਲਾਵੇ ਨੀ।
ਅਨੰਦਾਂ ਦੀ ਝਰਨਾਹਟ ਛਿੜ ਜਾਵੇ ਕੁੜੇ।
ਜਦੋਂ ਕੋਈ ਗਲ ਮੇਰੇ ਹਕ ਆਖੇ ਨੀ।
ਖੰਡ ਮਿਸਰੀਉਂ ਮਿਠਾ ਜਾਪੇ ਨੀ।
ਮੈਂ ਉਸ ਤੋਂ ਜਾ ਫਿਰ ਵਾਰ ਕੁੜੇ।
ਮੇਰਾ ਛੁਪਵਾਂ ਇਆਣਾ ਪਿਆਰ ਕੁੜੇ।
ਇਹ ਕਦੇ ਨਾ ਥੁੜਦਾ ਘਟਦਾ ਨੀ।
ਗਾੜ੍ਹਾ 'ਹੋ ਹੋ ਛਾਤੀ ਮਲਦਾ ਨੀ।

—————————————————

੧੭