ਪੰਨਾ:ਪੁੰਗਰਦੀਆਂ ਪ੍ਰੀਤਾਂ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਝੀਆਂ

ਇਸ ਹਸਦੇ ਹੋਇ ਮੁਖ ਤੋਂ,
ਅੰਸੂ ਪਏ ਵਰ੍ਹਦੇ ਨੇ।
ਡਲਕ ਰਹੀਆਂ ਨੇ ਅੱਖੀਆਂ,
ਪਰ ਡਿਗਣੋ ਡਰਦੇ ਨੇ।

ਕੋਈ ਐਸੀ ਦਿਲ ਤੇ ਸੱਟ ਲੱਗੀ,
ਕੋਈ ਐਸੀ ਠੋਕਰ ਲਗ ਗਈ ਏ।
ਜੇ ਦਸਾਂ ਤਾਂ ਬਾਗੀ ਹਾਂ ਇਨਾ ਲੋਕਾਂ ਦਾ,
ਜੇ ਰੋਵਾਂ ਤਾਂ ਉਲਟੀ ਕੁਟ ਚੜਦੀ ਏ।
ਹਾਇ ਕਹਾਂ ਤਾਂ ਲਾਨਤ ਪੈਂਦੀ ਏ,
ਪਿਆਰ ਕਰਾਂ ਤਾਂ ਬੁਢੇ ਦੀ ਹਿਕ ਸੜਦੀ ਏ।
ਗੁਝਾਂ ਵਿਚ ਵਕਤ ਬਿਤਾ ਰਿਹਾ ਹਾਂ
ਕਿਸੇ ਨੂੰ ਪਤਾ ਕੀ ਏ, ਕਿਸੇ ਸਾਰ ਕੀ ਏ।
ਕਿਵੇਂ ਅਰਮਾਨ ਦਿਲ ਵਿਚ ਧੁਖਦੇ ਨੇ,
ਇਹ ਖਿੜਖੜਾਹਟ ਤਾਂ ਪੋਚੇ ਪਰਦੇ ਨੇ।

੨੨