ਪੰਨਾ:ਪੁੰਗਰਦੀਆਂ ਪ੍ਰੀਤਾਂ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਖੀਆਂ ਦੀ ਚਿਲਕੋਰ ਉਹ ਤੇਰੀ,
ਸੂਟਾਂ ਦੀ ਲਿਸ਼ਕੋਰ ਉਹ ਤੇਰੀ,
ਨਰਮ ਪਬਾਂ ਦੀ ਹਿਲਕੋਰ ਉਹ ਤੇਰੀ,
ਹੁਸਨਾਂ ਦੀ ਵਰਖਾ ਤੋਂ ਬਿਨਾ,
ਤਪਨਾਂ ਮੇਰੀਆਂ ਵਧ ਵਧ ਰਹੀਆਂ।
ਹਰ ਇਕ ਸ਼ੈ ਨਿਰਾਸ਼ਾਂ ਓ ਸੀਗੀ
ਬਿਰਤੀ ਮੇਰੀ ਉਦਾਸ ਓ ਸੀਗੀ
ਡਿੰਘਾ ਮੇਰੀਆਂ ਢਿਲੀਆਂ ਪਈਆਂ
ਹਰਕਤਾਂ ਮੇਰੀਆਂ ਸਿਥਲ ਪਈਆਂ
ਕਿਵੇ? ਕਿਥੇ? ਹੁਣ ਕਰਾਂ ਕੀ ਪਿਆਰੀ?
ਇਹੋ ਜਿਹੀਆਂ ਹਵਾਈਆਂ
ਉਡ ਨੇ ਰਹੀਆਂ।

__________

੨੪