ਪੰਨਾ:ਪੁੰਗਰਦੀਆਂ ਪ੍ਰੀਤਾਂ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰੇਮ ਖੁਮਾਰੀ


ਪ੍ਰਮੀ ਪੁਮ ਦੀ ਖੁਮਾਰੀ ਵਿਚ ਜਦੋਂ ਮਸਤ ਹੁੰਦਾ
ਫ਼ਰ-ਫਰ ਸਮਾਂ ਹਵਾ ਮਿਲ ਜਾਂਦਾ।
ਦੋ ਦਿਲਾਂ ਦਾ ਪ੍ਰਮ ਜਦੋਂ ਹੋ ਜਾਂਦਾ
ਉਹੀ ਜਾਣਦੇ ਵਸਲ ਸਰੂਰ ਏ ਕੀ ਹੰਦਾ।
ਮਿਲ ਮਿਲ ਕੇ ਖੁਸ਼ੀ ਅਪਾਰ ਹੁੰਦੀ
ਜਦੋਂ ਦਿਲ ਨੂੰ. ਦਿਲਬਰ ਮਿਲ ਜਾਂਦਾ।
ਲੈਹਰ ਦੌੜ ਜਾਂਦੀ ਤੱਦ ਖੁਸ਼ੀ ਸੰਦੀ,
ਵਿਚ ਜਿਸਮ ਖੁਮਾਰ ਜਿਹਾ ਫੈਲ ਜਾਂਦਾ।
ਤਦੌਂ ਦੁਨੀਆਂ ਦੇ ਸਵਾਦ ਸਭ ਭੁਲ ਜਾਂਦੇ
ਅਖਾਂ ਸਾਹਵੇ ਉਹਦੀ ਨੁਹਾਰ ਦਾ ਨੂਰ ਹੁੰਦਾ।
ਭਾਵੇਂ ਊਚ ਹੋਵੇ ਭਾਵੇ ਨੀਚ ਹੋਵੇ
ਛੂਤ ਛਾਤ ਦਾ ਫਰਕ ਨਾ ਮੂਲ ਹੁੰਦਾ।
ਕੈਂਹਦੇ ਜਦੋਂ ਪ੍ਰਮ ਦੇ ਡੋਰ ਦੀ ਖਿਚ ਹੋਵੇ
ਰਾਜ ਭਾਗ ਦਾ ਨਸ਼ਾ ਸਭ ਭੁਲ ਜਾਂਦਾ।

__________

੨੫