ਪੰਨਾ:ਪੁੰਗਰਦੀਆਂ ਪ੍ਰੀਤਾਂ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰੀ ਯਾਦ


ਤੇਰੀ ਯਾਦ ਨੇ ਯਾਦਾਂ ਭੁਲਾ ਛਡੀਆਂ,
ਇਕੋ ਹੋ ਗਈ ਏ ਤੇਰੀ ਯਾਦ ਪਕੀ।
ਤੇਰੀ ਯਾਦ ਏ ਵਡੀ ਸਰੂਰ ਭਰੀ
ਹੋਰ ਯਾਦ ਵਿਚ ਨਾ ਉਹ ਸਰੂਰ ਰਤੀ।
ਦਿਲ ਯਾਦ ਭਰਿਆ ਅਖਾਂ ਸਾਦ ਭਰੀਆਂ
ਤੇਰੇ ਲਈ ਮੈ ਬਣਿਆ ਹਾਂ ਪਕਾ ਜਤੀ।
ਦਿਲ ਦੀਵੇ ਵਿਚ ਯਾਦ ਦਾ ਤੇਲ ਪਾ ਕੇ
ਅਖਾਂ ਵਿਚ ਵਛੋੜੇ ਦੀ ਜਗਾਈ ਬਤੀ।
ਏਸ ਅਜਬ ਸੁਰੰਗੀ ਵਿਚ ਰੋਸ਼ਨੀ ਦੇ
ਤੇਰੇ ਪਾਸ ਤੋਂ ਪੁਛੇ ਇਕ ਸੁਆਲ ਜਤੀ।
ਕਦੇ ਯਾਦ ਕੀਤਾ ਕਦੇ ਤਰਸ ਖਾਧਾ
ਕਦੇ ਡੋਲਿਆ ਈ ਤੇਰਾ ਸੰਘਾਸਨ ਰਤੀ।
ਸੱਚ ਆਖਦੇਵੀਂ ਝੂਠ ਨਾ ਆਖੀਂ।
ਖੌਫ ਰਬ ਦਾ ਖਾਈਕੇ ਸੱਚ ਦਸੀਂ।

_________

੨੬