ਪੰਨਾ:ਪੁੰਗਰਦੀਆਂ ਪ੍ਰੀਤਾਂ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਵਣ


ਸਾਵਣ ਏ ਵਡਾ ਚੰਗੇਰਾ
ਖਿਚਦਾ ਏ ਦਿਲ ਪਿਆ ਮੇਰਾ
ਤਿਰਛੀਆਂ ੨ ਇਹ ਦੀਆਂ ਵਾਛੜਾਂ
ਤੇਜ ਹਵਾ ਦੀਆਂ ਮਸਤ ਝਾਛੜਾਂ
ਠਾਲਦੀਆਂ ਨੇ ਪ੍ਰੇਮ ਅੰਧੇਰਾ
ਸਾਵਣ ਏ................

ਬਿਜਲੀ ਦੀਆਂ ਕੜਕਾਂ ਪੈਂਦੀਆਂ
ਤੱਨ ਦੇ ਢਿਚ ਨੇ ਚਸਕਾਂ ਪੈਂਦੀਆਂ
ਤੜਫਦਾ ਏ ਦਿਲ ਪਿਆ ਮੇਰਾ
ਸਾਵਣ ਏ................

ਮਿਠੀਆਂ ਮਿਠੀਆਂ ਅਵਾਜ਼ਾਂ ਮੋਰਾਂ
ਲਾਉਂਦੀਆਂ ਨੇ ਪ੍ਰਮ ਦੀਆਂ ਠੋਰ੍ਹਾਂ
ਪੀਆ ਪਾ ਲੈ ਹੁਣ ਤਾਂ ਮੋੜਾ
ਸਾਵਣ ਏ................

__________

੨੭