ਪੰਨਾ:ਪੁੰਗਰਦੀਆਂ ਪ੍ਰੀਤਾਂ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਇਕ ਤਸਵਰ


ਇਕ ਸਾਹ ਜਿਹਾ ਉਤੇ ਨੂੰ ਉਠਦਾ ਏ,
ਅੰਗਾਂ ਵਿਚ ਖਾਹਿਸ਼ ਕੜਵਲਦੀ ਏ।
ਦਿਲ ਮਲੋ ਮਲੀ ਖੁਸ਼ ਨਸਦਾ ਏ,
ਪਰ ਦੇਹ ਰਤਾ ਨਾ ਹਲਦੀ ਏ।
ਮੱਜਬੂਰੀਆਂ, ਮਜਬੂਰ ਕਰਦੀਆਂ ਨੇ,
ਅੱਖਾਂ ਵਿਚ ਵਸਦੀਏ ਨੀ,
ਦਿਲਾਂ ਵਿਚ ਰਸਦੀਏ ਨੀ।
ਗਮ ਖਾਰ ਰੜਕਦੇ ਨੇ,
ਬ੍ਰਿਹੋ ਦੇ ਕੰਡੇ ਚੁਭਦੇ ਨੇ।
ਮੇਰੀ ਪਿਆਰੀਏ ਨੀ,
ਬੁਲਬੁਲ ਦੇ ਫੁੱਲਾਂ ਵਾਂਝੁ,
ਆਸ਼ਾਂ ਦੀ ਕਿਆਰੀਏ ਨੀ।
ਗੁਲ ਕਲੋਲੇ ਦਿਸਦੇ ਨੇ,
ਕਦੋਂ ਬਹਾਰ ਅਸਾਡੀ ਆਵੇਗੀ।
ਹਰਿਆਵਲ ਖਾਰਾਂ ਢਕ ਲੇਵੇ ਗੀ,
ਬੁਲਬੁਲ ਫੁਲਾਂ ਰਲ ਗਾਵੇਗੀ।

੨੮