ਪੰਨਾ:ਪੁੰਗਰਦੀਆਂ ਪ੍ਰੀਤਾਂ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬ੍ਰਿਹੋਂ ਤ੍ਰੰਗਾਂ

ਜਦੀ ਉਹ ਦਿਨ, ਜਦੋਂ ਜੱਦ ਯਾਦ ਆਂਦੇ ਨੇ
ਭੁਲੇ-ਹੋਏ, ਪ੍ਰੇਮ ਅਫਸਾਨੇ ਦੋਹਰਾਂਦੇ ਨੇ।
ਕਿਹੀ ਓ ਦੁਨੀਆ ਸੀ ਕਿਹਾ ਜਮਾਨਾ ਸੀ,
ਬੁਲਬੁਲੇ ਹ,....ੱਸ ਹਸਕੇ, ਖੁਸ਼ੀ ਤਰਾਨੇ ਗਾਂਦੇ ਨੇ।

ਉਠਦੀਆਂ ਨੇ ਕਈ ਤਰੰਗਾਂ,
ਫੇਰ ਜਲ ’ਚ ਸਮਾਂ ਦੀਆਂ ਨੇ।
ਡਲਕਦੀਆਂ ਨੇ ਬਾਹਰ ਉਮੰਗਾਂ,
ਅਖੀਆਂ ਭਰ ਭਰ ਆਂਦੀਆਂ ਨੇ।

ਕੰਡਿਆਂ ਦੇ ਨਿਖਾਰ ਇਹ ਫੁਲਾ ਦੀਆਂ ਬਾਤਾਂ ਪਾਂਦੇ ਨੇ।
ਬਾਗ ਜਿਹਨੂੰ ਦੇਖਕੇ ਹੁੰਦੀ ਸੀ ਮੁਸਰਤ ਜੀ,
ਸੋਹਣੇ ੨ ਰੰਗ ਰੰਗੀਲੇ ਇਕ ਅੱਖ ਨਾ ਭਾਂਦੇ ਨੇ।

ਇਹ ਘਰ ਮੰਦਰ ਅਤੇ ਸਮਾਨੇ,
ਕਿਸੇ ਦੀ ਯਾਦ 'ਚ ਗਾਂਦੇ ਨੇ।
ਬੈਠਾ ਰਹਾਂ ਮੈਂ ਏਥੇ,
ਖਿਆਲ ਕਿਤੇ ਹੋਰ ਸਮਾਂਦੇ ਨੇ।

੩੦