ਪੰਨਾ:ਪੁੰਗਰਦੀਆਂ ਪ੍ਰੀਤਾਂ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੈਂ ਰੋਂਦੀ ਡਿਠੀ ਕੋਇਲ ਨਹੀਂ,
ਤੈਂ ਸਮਝੇ ਉਸਦੇ ਬੋਲ ਨਹੀਂ।
ਤੈਂ ਡਿਠਿਆ ਨਹੀਂ ਉਸ ਭਾਉਰੇ ਨੂੰ,
ਲਗਨਾ ਵਿਚ ਕਾਲੇ ਸੌਲੇ ਨੂੰ।
ਕਦੇ ਚਕਵੀ ਪਾਸੋਂ ਪੁਛਿਆ ਏ,
ਜਿਹੜੀ ਸੂਰਜ ਤੋਂ ਮੰਗਦੀ ਭਿਛਿਆ ਏ।
ਕਦੇ ਚਕੋਰ ਨੂੰ ਦਿਤੀ ਦਿਖਿਆ ਏ,
ਉਸ ਕੀ ਉਸ ਦਿਲ ਵਿਚ ਰਖਿਆ ਏ।

__________

੩੩