ਪੰਨਾ:ਪੁੰਗਰਦੀਆਂ ਪ੍ਰੀਤਾਂ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਿਵਾਜੀ ਮੁਹਬਤ

ਲਾਉਂਦੇ ਕਈ ਰਹਿੰਦੇ ਨੇ ਝੂਠੀਆਂ ਨੀ ਯਾਰੀਆਂ,
ਸਣਾਉਂਦੇ ਕਈ ਰਹਿੰਦੇ ਨੇ ਝੂਠੀਆਂ ਕਹਾਣੀਆਂ।
ਛੇਕਾਂ ਵਾਲੀ ਕਿਸ਼ਤੀ ਲੈ ਸਮੁੰਦਰਾਂ 'ਚ ਠਿਲਦੇ ਨੇ,
ਨਾਲੇ ਨੀ ਡਬੋਕੇ ਉਸ ਕਨਿਆਂ ਬੇਚਾਰੀ ਨੂੰ।
ਆਪ ਬਾਹਰ ਤਿਰਦੇ ਨੇ ਲਮੀਆਂ ਉਹ ਤਾਰੀਆਂ।
ਲਾਉਂਦੇ ਕਈ ਰਹਿੰਦੇ ਨੇ............

ਝੂਠੀ ਨੀ ਮੁਹਬਤ ਦੇ ਗਾਉਣੇ ਕਈ ਗਾਉਂਦੇ ਨੇ,
ਝੂਠੇ ਪ੍ਰੇਮ ਦੇ ਕੀਰਨੇ ਭੀ ਪਾਉਂਦੇ ਨੇ।
ਫੱਸ ਕਈ ਜਾਂਦੀਆਂ ਨੇ ਕੁੜੇ ਕੱਚ ਨਾਰੀਆਂ।
ਲਾਉਂਦੇ ਕਈ ਰਹਿੰਦੇ ਨੇ............

ਝੂਠੀ ਪਹਿਲੋਂ ਠਾਠ ਬਣਾ ਜਿਸਮਾਂ ਚਮਕਾਉਂਦੇ ਨੇ।
ਮਿਠੇ ੨ ਬੋਲਾਂ ਵਾਲੇ (ਫੇਰ) ਕੌੜਾ ਦਿਲ ਵਖਾਉਂਦੇ ਨੇ।
ਬੜਾ ਨੇ ਡਬੋ ਦਿੰਦੇ ਕਰ ਬਦਕਾਰੀਆਂ।
ਲਾਉਂਦੇ ਕਈ ਰਹਿੰਦੇ ਨੇ............

ਭੋਲੀ ਭਾਲੀ ਸ਼ਕਲ ਵਾਲੇ ਭੋਲੇ ਦਿਲਾਂ ਨੂੰ ਲਭਾਂਉਂਦੇ ਨੇ।

੩੪