ਪੰਨਾ:ਪੁੰਗਰਦੀਆਂ ਪ੍ਰੀਤਾਂ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਥਰ ਉਹ ਹਿਰਦੇ ਜਦੋਂ ਮੋਮਾਂ ਨੂੰ ਢਲਾਉਦੇ ਨੇ।
ਅਖਾਂ 'ਚ ਘਸੂਨ ਦੇ ਦੇ ਰੋਂਦੀਆਂ ਬੇਚਾਰੀਆਂ।
ਲਾਉਂਦੇ ਕਈ ਰਹਿੰਦੇ ਨੇ............

ਸੋਹਿਣੀ ਸੁੰਦਰ ਸ਼ਕਲ ਵਾਲੇ ਚੱਨ ਨੂੰ ਸ਼ਰਮਾਉਂਦੇ ਨੇ।
ਏਧਰ ਦੀ ਨਾ ਉਧਰ ਦੀ ਜਦੋਂ ਪਲਾ ਉਹ ਖਿਸਕਾਉਦੇ ਨੇ।
ਪੈਂਦੀਆਂ ਨੇ ਉਨਾਂ ਉਤੇ ਜਗਤ ਦੀਆਂ ਫਿਟਕਾਰੀਆਂ।
ਲਾਉਂਦੇ ਕਈ ਰਹਿੰਦੇ ਨੇ............

ਜਿੰਦਗੀ ਦੇ ਸਬਜ ਕਈ ਬਾਗ ਭੀ ਦਿਖਾਉਂਦੇ ਨੇ।
ਦਗਿਆਂ ਵਾਲੀ ਬਾਜੀ ਕਈ ਤਰਾਂ ਦੀ ਲਗਾਉਂਦੇ।
ਪਿਛੋਂ ਫਿਰ ਦਿੰਦੇ ਨੇ ਉਹ ਦਰਦਾਂ ਦੀਆਂ ਪਟਾਰੀਆਂ।
ਲਾਉਂਦੇ ਕਈ ਰਹਿੰਦੇ ਨੇ............

--o--

੩੫