ਪੰਨਾ:ਪੁੰਗਰਦੀਆਂ ਪ੍ਰੀਤਾਂ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੱਚਾ ਪ੍ਰੇਮੀ

ਜੇ ਕੋਈ ਮੈਨੂੰ ਆਕੇ ਆਖੇ,
ਮੈਂ ਰਤਾ ਭੀ ਕਾਮੀ ਨਹੀਂ।

ਮੈਂ ਹਾਂ ਬੁਲਬਲ ਪ੍ਰੇਮ ਮਤਵਾਲ,
ਭਾਉਰੇ ਜਿਹੀ ਮੇਰੇ ’ਚ ਖਾਮੀ ਨਹੀਂ।

ਇਕ ਤੇ ਹਾਂ ਮੈਂ ਕਾਈਮ ਰਹਿੰਦਾ,
ਦੂਜੇ ਦੇ ਦਿਲ 'ਚ ਨਿਸ਼ਾਨੀ ਨਹੀਂ।

ਮੇਰੀ ਕੋਮਿਲ ਵਫਾ ਨਾਲ ਉਬਰੀ ਏ,
ਦਿਲ ਪਥਰ ਜਜ਼ਬਾ ਨਫ਼ਸਾਨੀ ਨਹੀਂ।

ਮਰਾ ਸੀਨਾ ਯਾਦਾਂ ਭਰਿਆ ਏ,
ਭੁਲ ਜਾਣ ਦੀ ਮੇਰੇ 'ਚ ਬਦਨਾਮੀ ਨਹੀਂ।

ਮੈਂ ਸਿਦਕ 'ਚ ਜਿੰਦਗੀ ਬਤਾਉਣ ਵਾਲਾ,
ਸਿੱਕ ਸਚੀ ਹੈ, ਕੋਈ ਹੈਰਾਨੀ ਨਹੀਂ।

ਮੈਨੂੰ ਬ੍ਰਿਹੋਂ ’ਚ ਰੰਗਣ ਚੜਦੀ ਏ,
ਟੱਲ ਜਾਣਾ ਪ੍ਰੇਮ ਹਰਾਮੀ ਨਹੀਂ।

੩੬