ਪੰਨਾ:ਪੁੰਗਰਦੀਆਂ ਪ੍ਰੀਤਾਂ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੱਗ ਅੰਦਰ

ਮੈਂ ਗੁਮ ਸੁਮ ਜਿਹਾ ਹੋਕੇ,
ਗੁਮ ਹੋਈਆਂ ਚੀਜ਼ਾਂ ਟੋਲਦਾ ਹਾਂ।
ਮੈਂ ਗੁਮ ਜਿਹੀਆਂ ਦਿਲ ਤੈਹਾਂ,
ਹਰਦਮ, 'ਫੋਲ' ਫੋਲਦਾ ਹਾਂ।
ਉਦਾਸ ਨਿਰਾਸ ਜਿਹਾ ਹੋਕੇ
ਨਿਰਾਸਾਂ ਦੀ ਬਾਬਤ ਸੋਚਦਾ ਹਾਂ।
ਇਸ ਭੇਤ ਭਰੇ ਜੱਗ ਅੰਦਰ,
ਮੈਂ ਭੇਤ ਜੀਵਨ ਦੇ ਟੋਲਦਾ ਹਾਂ।

੩੮