ਪੰਨਾ:ਪੁੰਗਰਦੀਆਂ ਪ੍ਰੀਤਾਂ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੋਸਤ

ਮੈਂ ਦੋਸਤ ਭੀ ਕਈ ਟੋਲੇ ਹਨ
ਕਈਆਂ ਦੇ ਦਿਲ ਮੈਂ ਫੋਲੇ ਹਨ।
ਸਚੀ ਦੋਸਤੀ ਦੀਆਂ ਸਾਈਆਂ
ਮੈਂ ਕਈ ਵਾਰੀ ਹੀ ਲਾਈਆਂ ਹਨ।
ਸੋਹਣੇ ਸੁੰਦਰ ਛੈਲ ਛਬੀਲੇ
ਮਨ ਮੋਹਣੇ ਕਈ ਡਿਠੇ ਨੇ।
ਮਿਠਾ ਬੋਲਣ ਪੜੇ ਲਿਖੇ
ਬਹੁ ਸੁਘੜ ਸਿਆਣੇ ਡਿਠੇ ਨੇ।
ਖੁਦਗਰਜ਼ੀ ਦੇ ਪੁਤਲੇ ਬਹੁਤੇ
ਪਰ ਦਿਲ ਦੇ ਉਹ ਸਚੇ ਨੀ।
ਸ਼ੇਖੀ ਖੋਰ ਇਆਸ਼ੀ ਬੰਦੇ
ਮੈਨੂੰ ਲਗਦੇ ਚੰਗੇ ਨਹੀਂ।
ਸੁਖਾਂ ਦੇ ਨੇ ਸਾਥੀ ਬਹੁਤੇ
ਪਰ ਦੁਖਾਂ ਦੇ ਸਾਥੀ ਨਾ।

੩੯