ਪੰਨਾ:ਪੁੰਗਰਦੀਆਂ ਪ੍ਰੀਤਾਂ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਫੁਲ

ਇਕ ਬਾਗ 'ਚ,
ਹਰੀਆਂ ਹਰੀਆਂ ਬਾੜਾ ਦੀਆਂ,
ਬੁਕਲਾਂ ਵਿਚ ਸਮਾਇਆ।
ਡਿਠਾ ਫੁਲ! ਇਕ ਮੈਂ ਦੂਰੋਂ,
ਦਿਲ ਮੇਰਾ ਲੈ ਲਹਾਇਆ।
ਲੁਭਾਈਆਂ ਹੋਈਆਂ ਅਖੀਆਂ ਸੰਗ,
ਸਧਰਾਂ ਭਰ ਕਦਮ ਵਧਾਇਆ।
ਨੇੜੇ ਹੋਇਆਂ ਮਿਠ ਠੰਢਾ ਰਲਿਆ,
ਮਹਿਕਾਂ ਦਾ ਗਫਾ ਇਕ ਆਇਆ।
ਖਿੜਿਆ ਸ਼ੀਘਰ ਚਹਿਕਾਂ ਅੰਦਰ,
ਘਾ ਦੀ ਸ਼ਾਹੀਆਂ ਤੋਂ ਉਚੇ ਨੇ,
ਖਿੜ ਖਿੜ ਦਿਲ ਮੇਰਾ ਮਚਲਾਇਆ।
ਨਸੀਮਾਂ ਦੀਆਂ ਵਲਗਣਾ ਸੋਹਿੰਦਾ.
ਟਹਿਕ ਟਹਿਕ ਕੇ ਸਿਰ ਉਸ ਆਪਣਾ,
ਮੇਰੇ ਵਲ ਨਿਵਾਇਆ।

੪੨