ਪੰਨਾ:ਪੁੰਗਰਦੀਆਂ ਪ੍ਰੀਤਾਂ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੂੰ ਕੀ ਹੋਵੇਂ


ਦੁਨੀਆਂ ਆਖਦੀ ਤੁੰ ਇਨਸਾਨ ਪਿਆਰੇ,
ਦੇਖੀ ਵਿਚ ਪਰਦੇ,
†ਸਿੰਙਾਂ ਵਾਲਾ ਨਾ ਛੁਪਿਆ ਹੈਵਾਨ ਹੋਵੇਂ।
ਤੇਰੇ ਆਚਰਨ ਦੀ ਏਸ ਭਈ ਕੁਲੀ ਅੰਦਰ,
ਵਿਸਵਾਸ਼ ਅਕਲ ਦਾ ਸੋਹਿਣਾ ਪ੍ਰਕਾਸ਼ ਹੋਵੇ।
ਬੂਟੇ ਵਰਗਾ ਤੇਰਾ ਇਹ ਜੀਵਨ ਹੋਵੇ।
ਫੁਲ ਵਰਗੀ ਤੇਰੀ ਪਿਆਰੀ ਜਾਨ ਹੋਵੇ।
ਐਪਰ ਤੇਰੇ ਸੋਹਣੇ ਫੁਲ ਵਰਗੇ ਚੇਹਰੇ ਅੰਦਰ,
ਸਬਰ ਇਸਤਕਲਾਲ ਰੂਪੀ ਖੁਸ਼ਬੂ ਭੀ ਹੋਵੇ।
ਕੋਈ ਬੁਲਬਲ ਦੀਵਾਨਾ ਨ ਨਿਰਾਸ਼ ਪਰਤੇ,
ਐਸੀ ਕਾਗਜੀ ਬਣੀ ਨਾ ਸ਼ਾਨ ਹੋਵੇ।
ਸਦਾ ਘੂਕਦੇ ਰਹਿਣ ਭਾਉਰੇ ਤੇਰੇ ਗਿਰਦੇ,
ਬੁਲਬਲ ਗਾਂਦੀ ਜਾਂ ਸਦਾ ਤੇਰੇ ਗੀਤ ਰੇਹਵੇ।


†ਬਿਨਾ ਬਜਾ ਹੀ ਕੋਈ ਕੋਲੋ ਲੰਘੇ ਸਿੰਙ ਹਲਾ.........
ਰਾਹ ਜਾਂਦੇ ਨਾਲ ਮਲੋ ਮਲੀ ਦੇ ਝਗੜੇ ਖਰੀਦਣ ਵਾਲਾ।

੪੬