ਪੰਨਾ:ਪੁੰਗਰਦੀਆਂ ਪ੍ਰੀਤਾਂ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਤੇਰੇ ਗਿਰਦੇ ਸੋਭਾ ਦੀ ਲਗੀ ਰਹੇ ਰੋਣਕ,
ਕੌੜੀਆਂ ਮਖੀਆਂ ਦੀ ਗੁੰਜਾਰ ਲਈ ਭੀ,
ਰਸ ਵੰਡਣੇ ਦੀ ਤੇਰੇ ’ਚ ਗੁੰਜਾਇਸ਼ ਹੋਵੇ।
ਤੇਰੀ ਸੋਹਣੀ ਨਰਮ ਜੀਭ ਅੰਦਰ ਜੁਆਨਾ,
ਦਿਲ ਖਿਚਵੀ ਮਿਠੀ ਮਿਠਾਸ ਹੋਵੇ।
ਐਪਰ! ਮਿਠੀ ਏਸ ਮਿਠਾਸ ਦੇ ਰਾਜ ਅੰਦਰ,
ਕਠੋਰਤਾ, ਕਪਟਤਾ ਦਾ ਨਾ ਬਣਿਆ ਪਾਜ ਹੋਵੇਂ
ਡਰਦਾ ਰਹੇਂ ਤੂੰ ਸਦਾ ਹੀ ਓਸ ਕੋਲੋਂ,
ਜਿਹੜਾ ਤੇਰੇ ਤੋਂ ਰਤਾ ਭੈ ਮਾਨ ਹੋਵੇ।
ਅੰਦਰੋਂ ਸਿਆਣਾ, ਤੇ ਬਾਹਰੋਂ ਭੋਲਾ ਪਣ ਟਪਕੇ,
ਹਥ ਬਨ ਮਿਲੇਂ ਮਿਲਣ ਆਇ ਲਈ ਮਿਲਨਸਾਰ ਹੇਵੇਂ।
ਜੀਂਦਾਂ ਰਹੇ ਤੂੰ ਸਦਾ ਹੀ ਓਸ ਲਈ,
ਜਿਹੜਾ ਤੇਰੀ ਜਿੰਦਗੀ ਦੀ ਅਰਦਾਸ ਹੋਵੇ।
ਉਸਦੇ ਵਿਚ ਤੂੰ ਏਨਾ ਲੀਨ ਹੋ ਜਾਵੇਂ,
ਚਿਤਵੇ ਉਹ ਤੇ ਤੂੰ ਉਹਦੀ ਹਰ ਖਾਹਿਸ਼ ਹੋਵੇਂ।
ਮਿਠਾ ਲਫ਼ਜ ਜੇ ਕੋਈ ਬੋਲ ਦੇਵੇ,
ਅਗੋਂ ਸ਼ਾਹਿਤ ਦਾ ਡੁਬ ਡੁਬ ਗਲਾਸ ਹੋਵੇ।
ਉਏ, ਸੋਹਣੇ, ਸੁੰਦਰ ਮਲੂਕ ਚੰਚਲ
(ਰੁਕ) ਤੇਰੇ ਨਰਮ ਜਿਹੇ ਜਿਸਮ ਦੀ ਖਲ ਅੰਦਰੋਂ
ਮਤਲਬ: ਨਰਮ ਹੋਵੇ ਨਾ ਆਕੜਖਾਨ ਹੋਵੇਂ।

੪੭