ਪੰਨਾ:ਪੁੰਗਰਦੀਆਂ ਪ੍ਰੀਤਾਂ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਜੇ ਸਖਸ਼ੀਅਤ ਤੇਰੀ ਕਿਤੇ ਮਹਾਨ ਹੋਵੇ,
ਕੋਮਿਲਤਾ ਦੀ ਭਰੀ ਵਿਚ ਸ਼ਾਨ ਹੋਵੇ।
ਜੇ ਤੂੰ ਅਕਲ ਦਾ ਕੋਟ ਤੇ ਗੜ੍ਹ ਹੋਵੇਂ,
ਕੌਮ ਲਈ ਨਾ ਧਬਾ ਬਦਨਾਮ ਹੋਵੇਂ।
ਛੇੜੀਂ ਜ਼ਿੰਦਗੀ ਦੀ ਤਾਰ ਹਛੀ ਛੇੜੀਂ,
ਗੀਤ ਅਛਾ ਕੋਈ ਇਨਜਾਮ ਹੋਵੇ।
ਜੇ ਤੂੰ ਪ੍ਰੇਮ ਦਾ ਸੁਬ੍ਹਾ ਪੈਗਾਮ ਹੋਵੇਂ,
ਤਾਂ ਸ਼ਾਮੀ ਗੁਣਕਾਰੀਮਿਠਾ ਜਾਮ ਹੋਵੇਂ।
ਓਇ ਪੁੰਗਰਦਿਆ ਸੋਹਿਣੇ ਨੌਜਵਾਨਾ,
ਤੇਤੋਂ ਵਧਕੇ ਤੇਰੀ ਸੋਹਣੀ ਦੁਨੀਆਂ ਹੋਵੇ।
ਓਦੋਂ ਵਧਕੇ ਸੋਹਣਾ ਤੂੰ ਆਪ ਹੋਵੇਂ,

ਸੋਹਿਣੇ ਵਫਾ ਪਰਾਂ ਵਾਲਿਆ ਪ੍ਰਵਾਂਨਿਆ ਓਏ।
ਕਿਸੇ ਦੋਸਤ ਦੀ ਵਫਾ ਦੀ ਲਾਟ ਉਤੋਂ,
ਕਿਉਂ ਨਾ ਜਿੰਦ ਤੇਰੀ ਕੁਰਬਾਨ ਹੋਵੇ।
ਐਵੇਂ ਦੁਖਾਂ ਦੇ ਹਿੰਝੂ ਹੜਾਇਆ ਨਾ ਕਰ।
ਦੁਖ ਪੀ ਕਰਕੇ, ਕਿਸੇ ਦੁਖੀ ਦਾ ਦੁਖ ਵੰਡਾਣ ਲਈ।
ਤੇਰੇ ਕੋਲ ਹਿੰਝੂਆਂ ਦੀ ਸਾਂਭੀ ਕਾਨ ਹੋਵੇ,
ਹਾਂ ਫਿਰ ਦੁਖੀ, ਪਿਆਸਿਆ, ਮਜ਼ਲੁਮਾਂ ਦੀ ਰਾਖੀ ਲਈ ਭੀ,
ਬੀਰ ਰਸ ਰਤੀ ਡੌਲੇ ਢਰਕਦੀ ਤੇਰੇ ਕਿਰਪਾਨ ਹੋਵੇ।
ਦਿਲ ਸਾਫ ਪਧਰ ਨਿਰਛਲ ਹੋਵੇ, .



੪੮