ਪੰਨਾ:ਪੁੰਗਰਦੀਆਂ ਪ੍ਰੀਤਾਂ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਐਪਰ ਪਾਪੀਆਂ ਦੇ ਬੇੜੇ ਡੋਬਣੇ ਲਈ,
ਜਜ਼ਬੇ ਭਰਿਆ, ਛਲਾਂ ਮਾਰਦਾ, ਤੂੰ ਤੂਫਾਨ ਹੋਵੇ।


___________

ਜਨੂਨ ਦੀ ਵਾ

ਵਹਿਸੀ ਹਵਾ ਦੇ ਐਸੇ ਏਥੇ ਝਖੜ ਝੂਲੇ,
ਖੁਸ਼ਬੁ ਭਰੀ ਹਵਾ ਖਿੰਡੀ ਕਈ ਵਾਰੀ।
ਕਈ ਬੁਲਬਲਾਂ ਏਸਨੇ ਮਾਰ ਦਿਤੀਆਂ,
ਐਸੀ ਬਾਗ ਦੀ ਮਜਹਬਣ ਇਹ ਬਣੀ ਰਾਣੀ।
ਹਸਦੇ ੨ ਫੁਲ ਇਸਨੇ ਮਸਲ ਦਿਤੇ,
ਵਿਚ ਡੋਡੀਆਂ ਭੀ ਇਸ ਨਾ ਕਰੀ ਖਰੀ।
ਅਧ ਖਿੜਿਆਂ ਦੀ ਭੀ ਦਰੜ ਜਾਨ ਦਿਤੀ,
ਸੜਕਾਂ ਤੋੜ ਦਿਤੀਆਂ, ਬਾੜਾਂ ਭਨ ਦਿਤੀਆਂ,
ਖੌਫੋ ਹਿਰਾਸ ਦੀ ਐਸੀ ਇਕ ਤਣੀ ਤਾਣੀ।
ਵਿਚ ਬਾਗ ਦਿਓਂ ਕੋਮਿਲ ਸਨ ਤਿੜਕ ਖਿੰਡਦੇ
ਐਸੀ ਪਾਪਣ ਨੇ ਹੱਥ 'ਚ' ਫੜੀ ਕਟਾਰੀ।
ਖੇਤਾਂ, ਰੜਿਆਂ, ਕਪਾਹਾਂ 'ਚ ਮੁਰਝਾ ਗ਼ਏ
ਜੀਂਦੇ ਮੌਤ ਵਿਚ ਸਨ ਸਾਹ ਬੰਦ ਕਰੀਂ।

੪੯