ਪੰਨਾ:ਪੁੰਗਰਦੀਆਂ ਪ੍ਰੀਤਾਂ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਈ ਬੁਲਬਲਾਂ ਖੂਹਾਂ ਦੇ ਵਿਚ ਡਿਗ਼ੀਆਂ
ਕਈਆਂ *ਕੰਡਿਆਂ ਨਾਲ ਜਾਂ ਛਾਤੀ ਪਾੜੀ।
ਹੇਠਾਂ ਅੱਗ ਦੇ ਭਾਂਬੜ ਸਨ ਮਚ ਰਹੇ
ਉਤੋਂ ਡਿਗੇ ਅੰਬਰ ਧਰਾਲੇ †ਫਟ ਕਰੀਂ।
ਕਈ ਭੰਬਟ ਬਣ ਅੱਗ ਵਿਚ ਸੜ ਗਈਆਂ,
ਭੇਟਾ ਚੜ ਗਈਆਂ ਕਾਲੇ ਬਦਲੀਂ
ਚਮਕੇ ਕਟਾਰ ਜਿਹੜੀ।

ਰਾਤਾਂ ਉਤੇ ਅੰਧੇਰ ਗਰਦੀ ਦਾ ਪਲਾ ਪਿਆ
ਸੂਰਜ ਚੜਦਾ ਸੀ ਲੈ, ਮੌਤ ਕਿਰਨ ਕਰਾਰੀ।
ਅਖਾਂ ਵਿਚੋਂ ਸਨ ਹਿੰਝੂ ਮੁਕ ਗਏ
ਬਣ ਗਈ ਸਤਵੰਤੀ ਬੇ ਬੋਲ ਬੇਚਾਰੀ।
ਇਨਾਂ ਹਿੰਝੂਆਂ ਦੀਆਂ ਨਦੀਆਂ ਵਹਾ ਦਿਤੀਆਂ,
ਪਥਰ ਭਿਜੇ ਨਾ ਥਲੇ ਦਬੀ ਸਭਿਅਤਾ ਭਾਰ ਮਾਰੀ।
ਉਨਾ ਖੂਨ ਨਾਲ ਲਥ ਪਥ ਕ੍ਰਿਚਾਂ ਸਾਹਿਵੇਂ,
ਇਨਸਾਨੀਅਤ ਕੰਬ ਰਹੀ ਸੀ ਥਰ ਥਰ ਬੇਚਾਰੀ।
ਪਪੀਹੇ ਖੂਨ ਦੀਆਂ ਬੂੰਦਾਂ ਨਾਲ ਮਰ ਰਹੇ ਸਨ


*ਨੇਜੇ, ਭਾਲੇ
†ਗਲੀਆਂ ਕਰੀਂ, ਇਉਂ ਜਾਪਦਾ ਸੀ ਜਿਵੇਂ ਪਾਣੀ ਭਰਿਆ ਅਸਮਾਨ ਫੱਟ ਗਿਆ ਹੈ।

੫੦