ਪੰਨਾ:ਪੁੰਗਰਦੀਆਂ ਪ੍ਰੀਤਾਂ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਵੀਆਂ ਆਲਮਾਂ ਦੀ ਜਾਨ ਹੇਈ ਆਲਮਾਲੀ।
"ਸਚ ਬਿਜਲੀ ਦਾ ਚਾਨਣ ਸੀ ਧੂਆਂ ਬਣਿਆ"
ਅੇਸੀ ਮਜ਼ਹਬੀਆਂ ਦੇ ਗਈ ਸੀ ਮਤ ਮਾਰੀ।

___________


ਦਿਲ


ਦਿਲ ਘਬਰਾਵੇ
ਦਿਲ ਬੇਪਰਵਾਹ,
ਦਿਲ ਡੁਬੇ
ਤੇ ਦਿਲ ਇਹ ਤਾਰੀਆਂ ਲਾਉਂਦਾ ਜੀ
ਦਿਲ ਹੀ ਦੁਖਾਂ ਦੀਆਂ ਹੈ ਕੂਕਾਂ,
ਦਿਲ ਸੁਖਾਂ ਦਾ ਖਜਾਨਾ ਏ।
ਦਿਲ ਹੀ ਘੁਪ ਅੰਧੇਰ ਹੈ ਪਿਆਰੇ
ਦਿਲ ਵਿਚ ਪ੍ਰਮ ਅਨਵਾਰੇ ਭੀ।
ਦਿਲ ਹੈ ਕੌੜਾ,
ਦਿਲ ਹੈ ਮਿਠਾ
ਦਿਲ ਕਬਰਾਂ ਨਾਲੋਂ ਫਿੱਕਾ ਭੀ।
ਸਦਾ ਬਹਾਰਾਂ ਰਹਿਵਣ ਏਥੇ,

੫੧