ਪੰਨਾ:ਪੁੰਗਰਦੀਆਂ ਪ੍ਰੀਤਾਂ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਹ ਕਾਦਰ

ਆਸ਼ਕ ਸਚੇ ਇਸ ਜਗ ਵਿਚ
ਕੁਦਰਤ ਦੀ ਵਲੋਂ ਆਉਂਦੇ ਨੇ।
ਬੁਲਬੁਲ ਜਾਂ ਫਿਰ ਭਾਉਰੇ ਬਣ
ਕਿਸਮਤ ਦੇ ਫੇਰਾਂ ਨੂੰ ਰੋਂਦੇ ਨੇ।
ਜਦੋਂ ਕਉਏ ਮੌਜ 'ਚ ਸੋਂਦੇ ਨੇ
ਉਹ ਅੰਸੂਆਂ ਨਾਲ ਜਿਸਮਾਂ ਧੋਂਦੇ ਨੇ।
ਅਨੰਦ ਖੁਮਾਰੀ ਦੁਖਾਂ ਦੀ
ਬਿਪਤਾ ਚੋਂ ਸੁਖਾਂ ਨੂੰ ਵੇਹਂਦੇ ਨੇ।
ਕੀ ਜਾਣੇ ਹੋਰ ਪਰਿੰਦਾ ਕੋਈ,
ਆਸ਼ਕਾਂ ਦੀ ਦੁਨੀਆਂ ਕੈਸੀ ਏ।
ਕੀ ਅਨੰਦ ਮਜਾ ਉਥੇ ਆਉਂਦਾ ਏ
ਕਿਆ ਸਾਜ ਰੰਗੀਲ ਵਜਦੇ ਨੇ।
ਸ਼ਬਦ ਕੀਰਤਨ ਹੁੰਦੇ ਨੇ
ਜੰਗਲਾਂ ਚੋਂ ਸਦਾਵਾਂ ਉਠਦੀਆਂ ਨੇ।
ਕੋਈ ਅੰਦਰ ਸ਼ਮਾ ਜਿਹੜੀ ਜਲਦੀ ਏ

੫੩