ਪੰਨਾ:ਪੁੰਗਰਦੀਆਂ ਪ੍ਰੀਤਾਂ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿਘਾਂ ਨੂੰ ਉਹ ਸ਼ਰਮਾਉਂਦੀ ਏ।
ਸੰਤਾਂ ਦੇ ਨੰਗੇ ਜਿਸਮਾਂ ਤੇ
ਭਸਮਾਂ ਦਾ ਰੂਪ ਵਟਾਉਂਦੀ ਏ।
ਉਹ ਏਨੀ ਤੇਜ ਖੁਮਾਰੀ ਏ
ਦੁਨੀਆਂ ਦੇ ਹੋਸ਼ ਭੁਲਾਉਂਦੀ ਏ।
ਉਥੇ ਰਾਗ ਅਸਮਾਨੀ ਉਠਦੇ ਨੇ
ਪਰਿੰਦਿਆਂ ਨਾਲ ਸੁਰ ਭੀ ਮਿਲਦੇ ਨੇ।
ਦਰਖਤਾਂ ਦੀਆਂ ਰਬਾਬਾਂ ਬਣਦੀਆਂ ਨੇ
ਹਰ ਪਤੇ ਤੇ ਬਿਰਤੀ ਨਚਦੀ ਏ।
†ਸਾਗ਼ਰ ਚੋਂ ਲਹਿਰਾਂ ਉਠ ਉਠਕੇ
*ਅਸਮਾਂ ਨੂੰ ਸਲਾਮਾਂ ਕਰਦੀਆਂ ਨੇ।
ਹਿਰਸੋ ਹਵਾ ਨੂੰ ਤਜ ਕਰਕੇ
ਹਲੀਮੀ ਦੀਆਂ ਕਿਰਨਾਂ ਸਮਾਉਂਦੀਆਂ ਨੇ।
"ਤਰੰਗ" ਕਹੇ ਇਸ ਮਾਰਗ ਸੇ
ਵਿੱਛੜੀਆਂ ਰੂਹਾਂ ਮਿਲ ਜਾਂਦੀਆਂ ਨੇ।
ਜਿਸ ਕਸ਼ਿਸ਼ ਉਸ ਕਸ਼ਿਸ਼ ਨਾਲ ਹੈ
ਦੁਨੀਆਂ ਦੀਆਂ ਕਸ਼ਿਸ਼ਾਂ ਮਿਟ ਜਾਂਦੀਆਂ ਨੇ।
ਸੂਰਜ ਦੀ ਤੇਜ ਕਿਰਨ ਅੰਦਰ
ਸਭ ਕਿਰਨ ਹਿਰਨ ਹੋ ਜਾਂਦੀਆਂ ਨੇ।


†ਦਿਲ *ਕਾਦਰ ਦੀ ਕੁਦਰਤ, ਮਤਲਬ ਕਾਦਰ ਨੂੰ

੫੪