ਪੰਨਾ:ਪੁੰਗਰਦੀਆਂ ਪ੍ਰੀਤਾਂ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਓ ਬਲਬੀਰਾ

ਓ ਬਲਬੀਰਾ,
ਸਿਆਣਪਾਂ ਦਬਕੇ ਰਖਿਆ ਕਰ,
ਉਪਰੋਂ ਤੂੰ ਭੋਲਾ ਬਣਦਾ ਜਾ।
ਬੁਲਾਂ ਨੂੰ ਜੁੰਬਸ ਘਟ ਦਿਆ ਕਰ
ਪਰ ਅੰਦਰੋਂ ਰਮਝਾਂ ਸਮਝਦਾ ਜਾ।
ਜੇ ਤੈਨੂੰ ਧੋਖਾ ਦੇ ਕਰਕੇ
ਬਹੁ ਭਲਾ ਕਿਸੇ ਦਾ ਹੁੰਦਾ ਏ।
*ਅਮ੍ਰਿਤਸਰ ਦੇ ਕੰਢੇ ਜਾ ਕਰਕੇ,
ਸੱਬਰਾਂ ਦੀਆਂ ਘੁਟਾਂ ਭਰਦਾ ਜਾ।
ਉਂ ਭਾਵੇਂ ਕਦੀ ਤੂੰ ਭਲੀਂ ਨਾ
ਦੇ ਦੇਕੇ ਕਈ ਵਾਰੀ ਭੁਲਦਾ ਜਾ।
ਜੇ ਤੇਰੀ ਸਰਾਫਤ ਉਤੇ ਪਿਆ
ਅਕਲਮੰਦ ਕੋਈ ਬਣਦਾ ਏ।


*ਵਾਹਿਗੁਰੂ ਦੀ ਬਖਸ਼ਿਸ਼ ਦੀਆਂ ਗੁਣ ਰੰਗੀਆਂ ਕ੍ਰਿਨਾਂ ਨਾਲ ਦਿਲਾਂ ਵਿਚ ਪਿਆਰ ਉਛਾਲੇ ਕਰ ਰਹੀਆਂ ਸਬਰ, ਸ਼ੁਕਰ, ਦੀਆਂ ਲਹਿਰਾਂ ਨਾਲ ਭਰਿਆ ੨ ਸਮੁੰਦਰ "ਅੰਮ੍ਰਿਤਸਰ"

੫੫