ਪੰਨਾ:ਪੁੰਗਰਦੀਆਂ ਪ੍ਰੀਤਾਂ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਸਰੂਰ ਜਿਹੇ 'ਚ ਗੁਮ ਹੋਕੇ
ਮੁਸਕਰਾਹਟ ਦੀਆਂ ਦਾਦਾਂ ਦੇਂਦਾ ਜਾ
ਇਹ ਦੁਨੀਆਂ ਬਹੁਤ ਹੀ ਕੌੜੀ ਹੈ
ਮਾਨ ਪਜੀਸ਼ਨ ਲਈ
ਹਰ ਇਕ ਦੀ ਹੀ ਹਿੱਕ ਚੌੜੀ ਹੈ।
ਤੇਰੇ ਮਾਣ ਦਾ ਕਿੰਗਰ ਭਾਵੇਂ ਢੈਹ ਜਾਵੇ
ਐਪਰ ਆਚਰਨ ਦੀ ਜੜ ਵਿਚ ਬਲਹੀਨਾ
ਤੂੰ ਅਮਲਾਂ ਦਾ ਪਾਣੀ ਪਾਂਦਾ ਜਾ।
ਜਿਹੜਾ ਤੇਰੀ ਪੁਜੀਸ਼ਨ ਢਾਹ ਕਰਕੇ
ਆਪਣੀ ਪੋਜੀਸ਼ਨ ਬਣਾਵੇਗਾ।
ਸਮਝ ਤੇਰੇ ਕਮਉਮਰੇ ਨਿਰਬਲ ਦੇ
ਫੱਲ ਤੋੜ ਤੋੜਕੇ
ਤੇਰਾ ਬੋਝਾ ਹਲਕਾ ਕਰਦਾ ਏ।
ਤੇਰਾ ਜੀਵਨ ਉਚਾ ਹੁੰਦਾ ਜਾਊ
ਫਿਰ ਹਥ ਉਸਦਾ ਨਹੀਂ ਜਾਵੇਗਾ।
ਸਚ ਜਾਣੋ ਜਿਹੜਾ ਆਪਣੇ ਮਾਣ ਲਈ,
ਦੂਜਿਆਂ ਦਾ ਮਾਣ ਗਵਾਉਂਦਾ ਏ।
ਇਸਦਾ ਮਾਣ ਦਾਤਾ ਪਿਆ ਫੁਲਦਾ ਏ
ਉਹਦਾ ਆਚਰਨ ਭੰਗ ਹੋ ਜਾਂਦਾ ਏ।

--‡--

੪੬