ਪੰਨਾ:ਪੁੰਗਰਦੀਆਂ ਪ੍ਰੀਤਾਂ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਹਿਲਾਂ ਵਾਲੀਆਂ ਸੁੰਦਰੀਆਂ ਦੇ ਗਲ ਵਿਚ
ਕਿਸੇ ਮਹਿਨਤੀ ਦੀਆਂ, ਉਂਗਲਾਂ ਨੇ
ਮੁੜੀਆਂ ਹੋਈਆਂ।
ਇਹ ਹਥ ਏ ਜੱਟ ਦਾ ਭੇਤ ਵਾਲਾ
ਇਸ ਦੀਆਂ ਕੀਮਤਾਂ
ਇਸ ਆਪੂੰ ਨਾ ਸਮਝ ਪਈਆਂ।
ਬਾਂਹ ਜੱਟ ਦੀ ਕਣਕ ਦੇ ਬੂਟੇ ਵਰਗੀ
ਉਤੇ ਪੰਜ ੨ ਬਲੀਆਂ ਉਸਰੀਆਂ ਹੋਈਆਂ।
ਇਕ ਇਕ ਬਲੀ
ਕਈ ੨ ਬਲੀਆਂ ਹੈ ਪੈਦਾ ਕਰਦੀ
ਇਸ ਦੀ ਮੇਹਰ ਨਾਲ
ਜਿੰਦਗੀ ਦੀਆਂ ਰਾਸਾਂ ਸਜੀਆਂ ਹੋਈਆਂ।
ਇਹ ਦਾਨੀ ਭਰ ਭਰ ਪਲੇ, ਜਗ਼ ਨੂੰ ਵੰਡ ਦਿੰਦਾ
ਇਸ ਵੰਡੇ ਨੂੰ, ਭੁਖੀਆਂ
ਮਿਟੀ ਰੁਲੇ ਲਈ
ਮਿਟੀ ਰੁਲੀਆਂ ਘੁੰਡੀਆਂ ਰਹਿ ਗਈਆਂ।
ਤੇਰੇ ਜਿਹਾ ਨਾ ਕਿਸੇ ਦਾ ਵਿਸ਼ਾਲ ਹਿਰਦਾ
ਸੀਤਲ ਸਬਰ ਦੀਆਂ
ਲੈਹਰਾਂ ਥੱਲੋਂ ਸ਼ਾਂਤ ਪਈਆਂ।
ਭੁਲਣਹਾਰ ਕਰਤਾਰ ਏ ਦੁਨੀਆਂ ਕਹਿੰਦੀ

੫੮