ਪੰਨਾ:ਪੁੰਗਰਦੀਆਂ ਪ੍ਰੀਤਾਂ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੱਟਾ

ਤੱਕ ਤੱਕ ਅਸਮਾਨਾਂ ਵਲ ਨੂੰ
ਰੱਖ ਰੱਖ ਕੇ ਮਥੇ ਤੇ ਹਥ ਨੂੰ
ਅਜੇ ਤਕ ਨਾ ਤੂੰ ਰਜਿਆ ਜਟਾ।
ਚਲਾਕਾਂ ਧੋਖੇ ਬਾਜਾਂ ਦੇ ਵਿਚ ਦੁਨੀਆਂ
ਤੇਰੇ ਗਲ ਮਜਹਬਾਂ ਦਾ ਰਸਾ।
ਬਹੁਤ ਬਹੁਤ ਤੈਂ ਕਮਾਇਆ
ਬਹੁਤ ਬਹੁਤ ਤੈਂ ਰਜਾਇਆ
ਪਰ ਤੇਰੇ ਰਜਣੇ ਦਾ ਵੇਲਾ ਨਾ ਆਇਆ।
ਪਾਟੇ ਹੋਇ ਕੁੜਤਿਆਂ ਨਾਲ ਤੈਂ
ਸਿਆਲਾਂ ਨੂੰ ਨਕੇ ਛਡੇ।
ਲਖਾਂ ਮਣ ਕਪਾਹ ਦੇ ਟੀਂਡੇ
ਤੇਰੇ ਲਈ ਕਿਉਂ ਨਾ ਖਿਲੇ।
ਤੇਰੀ ਮਿਹਨਤ ਦਾ ਫਲ, ਖਾਂਦੇ ਪਏ ਨੇ ਵਿਰਲੇ।
ਕਿਤੇ ਚਾਰ ਪਏ ਨੇ ਪੈਂਦੇ
ਤੈਨੂੰ ਇਕ ਕਿਉਂ ਨਾ ਲਭੇ।

੬੦