ਪੰਨਾ:ਪੁੰਗਰਦੀਆਂ ਪ੍ਰੀਤਾਂ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਸਮਾਜ਼

ਇਹ ਸਮਾਜ ਬੇ ਢੰਗਾ ਹੈ
ਇਸ ਦੇ ਖੂਨੀ ਦੰਦਾ ਤੇ, ਪਰਦਾ ਏ,
ਮਜ਼ਹਬੀ ਤਰਸਾਂ ਦਾ।
ਇਹ ਭੁਖਿਆਂ ਪੇਟਾਂ ਚੋਂ ਕਢਕੇ
ਥੁਰਿਆਂ ਥੁਨਿਆਂ ਤੇ ਡੋਲਦਾ ਏ।
ਆਪਣੇ ਜਿਆਦਾ ਖਿਜਾਨਿਆਂ ਨੂੰ
ਬਹੁਤਿਆਂ ਕਰਨ ਲਈ
ਗਰੀਬਾਂ ਨੂੰ
ਬੇਚਾਰਿਆਂ ਨੂੰ
ਅਣਜਾਣਾ ਨੂੰ
ਥਕਿਆਂ ਟੁਟਿਆਂ ਨੂੰ,
ਅਧਿਆਇਆਂ ਦੀਆਂ ਲੋਰੀਆਂ ਨਾਲ,
ਆਇਤਾਂ ਦੀਆਂ ਹਥ ਫੇਰੀਆਂ ਨਾਲ,
ਸਲੋਕਾਂ ਦੀਆਂ ਥਪਕੀਆਂ ਨਾਲ,
ਚੁਪ ਕਰਾਉਂਦਾ ਏ।

੬੩