ਪੰਨਾ:ਪੁੰਗਰਦੀਆਂ ਪ੍ਰੀਤਾਂ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਲੋਕੀ
ਕੰਬਦੀ ਏ
ਘਬਰਾਂਦੀ ਏ
ਬਦਲਨਾ ਏ
ਬਰਬਾਦ ਕਰਨਾ ਏ
ਰੋੜਨਾ ਏ ਇਨਾਂ ਬੁਸਿਆਂ ਗੰਦਾ ਨੂੰ
ਨਵਿਆਂ ਨਕਸ਼ਿਆਂ ਤੇ
ਇਕ ਨਵੀਂ ਦੁਨੀਆਂ ਵਸਾਉਣੀ ਏ
ਜਿਥੇ ਇਹ ਕੁਝ ਨਾ ਹੋਵੇ,
ਸੀਨਾ ਜੋਰੀ ਨਾ ਹੋਵੇ
ਜੁਲਮ ਨਾ ਹੋਵੇ,
ਧੱਕਾ, ਧੋਖਾ ਨਾ ਹੋਵੇ,
ਜਿਥੇ ਹੁਸਨ ਭਰੀਆਂ ਪਰੀਆਂ ਨੂੰ,
ਦੇਵਾਂ ਦੀ ਭੇਟਾ ਨਾ ਕੋਈ ਚੜਾ ਸਕੇ।
ਮਸਤ ਜਵਾਨੀਆਂ ਨਾ ਗਵਾਈਆਂ ਜਾ ਸਕਣ,
ਪੈਸੇ ਦੀਆਂ ਲਿਸ਼ਕਾਂ ਬਦਲੇ,
ਪਿਆਰ ਰੁਲਾਇ ਨਾ ਜਾ ਸਕਨ '
ਇਹੋ ਜਿਹਾ ਜਗ ਤੂੰ,
ਜਿਥੇ ਸਾਰਿਆਂ ਦੇ ਹਕ ਇਕ ਹੋਵਣ,
ਵਿਤਕਰਿਆਂ ਤੋਂ ਰਹਿਤ,

੬੫