ਪੰਨਾ:ਪੁੰਗਰਦੀਆਂ ਪ੍ਰੀਤਾਂ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੇਖਕਾਂ, ਆਲਮਾ ਦੀ ਧਰਤੀ ਉਤੇ.
ਸ਼ਾਇਰਾਂ ਦੇ ਅਸਮਾਨਾਂ ਥਲੇ
ਵਸਾਉਣ ਏ।

ਧਨੀ ਦੀ ਚੱਪਲ

ਇਸ ਧਨੀ ਦੀ ਚੌੜੀ ਚੱਪਲ ਥਲੇ
ਪੰਜ ਮਣ ਦੇ ਇਸ ਪੱਥਰ ਥਲੇ।
ਸਿਰ ਘਸਰ ਘਸਰ,
ਕਈ ਕੋਮਿਲ ਸ਼ਖਸੀਅਤਾਂ,
ਪੁੰਗਰ ਪੁੰਗਰ ਮੁਰਝਾਈਆਂ ਨੇ।
ਰਾਹ ਜਾਂਦੇ ਕਈ ਅਰਮਾਨ ਦੇ ਪੁਤਲੇ,
ਅੜਕ ਅੜਕ ਇਨਾਂ ਉਭਾਰਾਂ ਦੇ ਨਾਲ
ਡਿਗੇ,
ਅਗੇ ਕਾਨੂੰਨ ਦੀਆਂ ਪੁਟੀਆਂ ਜੋ ਖਾਈਆਂ ਨੇ
ਮੰਜਿਲ ਤੋਂ ਦੂਰ ਪਰੇ ਹੀ
ਜਾਨਾ ਕਈ ਗਵਾਈਆਂ ਨੇ।
ਇਸ ਬੇਤਰਤੀਬੇ ਬਾਗ ਦੇ ਅੰਦਰ
ਕਈ ਬੂਟੀਆਂ ਗ਼ੁਟ ਬੁਟ ਹੋ ਹੋ ਕੁਮਲਾਈਆਂ ਨੇ।

__________

੬੬