ਪੰਨਾ:ਪੁੰਗਰਦੀਆਂ ਪ੍ਰੀਤਾਂ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਇਆ ਧਾਰੀ 'ਨੂੰ

ਮਾਇਆ ਦੇ ਘੱਚਘੋਲੇ ਅੰਦਰ,
ਐਸ਼ ਇਸ਼ਰਤ ਦੇ ਮੰਦਰ ਅੰਦਰ,
ਹੁਕਮਾਂ ਦੇ ਪਲੰਗਾਂ ਤੇ ਬੈਠੇ ਨੂੰ
ਤੈਨੂੰ ਆਪਣੇ ਆਪ ਦੀ ਸਾਰ ਨਹੀਂ।
ਤੈਨੂੰ ਪਤਾ ਨਹੀਂ, ਤੂੰ ਕੀ ਹੈਂ?
ਤੈਨੂੰ ਆਪਣੀ ਸਿਆਣਪ ਦੀ ਜਾਚ ਨਹੀ।
ਤੇਰੇ ਦਿਲ ਭਰੇ ਹੋਇ ਪਥਰ ਨੇ
ਇਹ ਲੁਸ ਲੁਸ ਕਰਦੇ ਗ਼ਦੈਲੇ ਨਹੀਂ
ਬੇਤਰਸੀ ਦੇ ਜਾਣ ਲੈ ਸੱਥਰ ਨੇ।
ਤੇਰੀਆਂ ਅਖੀਆਂ ਤੋਂ ਹਿੰਝੂ ਕਦੇ ਵਗਿਆ ਨੀ
ਤੇਰੇ ਮਥੇ ਤੇ ਸਖਤੀ ਦੇ ਚੜ੍ਹੇ ਹੋਇ
ਵਟੇ ਨੇ।
ਤੇਰੇ ਢਿਡ ਵਿਚ ਪੀੜਾਂ ਪੈਂਦੀਆਂ ਨੇ
ਸਿਰਾਂ ਵਿਚ ਚੀਸਾਂ ਵਜਦੀਆਂ ਨੇ
ਸਾਹ ਤੇਰੇ ਥਕੇ ਥਕੇ ਨੇ
ਜੇ ਪੈਸਾ ਕੋਈ ਤੈਥੋਂ ਖੋਹ ਲਵੇ,

੬੭